Saturday, May 23Punjabi People

ਆਈਸੀਸੀ ਟੀ-20 ਰੈਂਕਿੰਗ: ਹਰਮਨਪ੍ਰੀਤ ਦੀ ਰੈਂਕਿੰਗ ’ਚ ਇਜ਼ਾਫਾ

ਤਿਰੂਵਨੰਤਪੁਰਮ 6 ਜਨਵਰੀ 2026: ਤਿਰੂਵਨੰਤਪੁਰਮ ਵਿੱਚ ਸ੍ਰੀਲੰਕਾ ਖ਼ਿਲਾਫ਼ ਪੰਜਵੇਂ ਅਤੇ ਆਖਰੀ ਮੈਚ ਵਿੱਚ ਆਪਣੀ ਮੈਚ ਜੇਤੂ ਪਾਰੀ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਮੰਗਲਵਾਰ ਨੂੰ ਬੱਲੇਬਾਜ਼ਾਂ ਲਈ ਤਾਜ਼ਾ ਆਈਸੀਸੀ ਮਹਿਲਾ ਟੀ-20 ਆਈ ਰੈਂਕਿੰਗ ਵਿੱਚ ਦੋ ਸਥਾਨ ’ਤੇ ਚੜ੍ਹ ਕੇ 13ਵੇਂ ਸਥਾਨ ’ਤੇ ਪਹੁੰਚ ਗਈ ਹੈ। ਭਾਰਤ ਨੇ 30 ਦਸੰਬਰ ਨੂੰ ਸਮਾਪਤ ਹੋਈ ਪੰਜ ਮੈਚਾਂ ਦੀ ਲੜੀ ਲਈ ਹੂੰਝਾ ਫੇਰਦੇ ਹੋਏ ਇਹ ਮੈਚ 15 ਦੌੜਾਂ ਨਾਲ ਜਿੱਤਿਆ ਸੀ। ਹਰਮਨਪ੍ਰੀਤ 43 ਗੇਂਦਾਂ ’ਤੇ 68 ਦੌੜਾਂ ਬਣਾ ਕੇ ਪਲੇਅਰ ਆਫ ਦਿ ਮੈਚ ਬਣੀ।

ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਕ੍ਰਮਵਾਰ ਆਪਣੇ ਤੀਜੇ ਅਤੇ ਛੇਵੇਂ ਸਥਾਨ ’ਤੇ ਬਰਕਰਾਰ ਹਨ ਤੇ ਆਸਟਰੇਲੀਆ ਦੀ ਬੇਥ ਮੂਨੀ ਸਿਖਰ ’ਤੇ ਹੈ। ਹਾਲਾਂਕਿ, ਜੇਮੀਮਾ ਰੌਡਰਿਗਜ਼ ਚੋਟੀ ਦੀਆਂ 10 ਖਿਡਾਰਨਾਂ ਵਿਚੋਂ ਬਾਹਰ ਹੋ ਕੇ 12ਵੇਂ ਸਥਾਨ ’ਤੇ ਆ ਗਈ ਹੈ।

ਦੀਪਤੀ ਸ਼ਰਮਾ ਨੇ ਗੇਂਦਬਾਜ਼ੀ ਰੈਂਕਿੰਗ ਵਿੱਚ ਪਹਿਲਾ ਸਥਾਨ ਗੁਆ ​​ਦਿੱਤਾ ਕਿਉਂਕਿ ਉਸ ਨੇ ਪੰਜਵੇਂ ਟੀ-20 ਮੈਚ ਵਿੱਚ 28 ਦੌੜਾਂ ਦੇ ਕੇ ਸਿਰਫ ਇੱਕ ਵਿਕਟ ਹਾਸਲ ਕੀਤੀ ਸੀ ਜੋ ਆਸਟ੍ਰੇਲੀਆ ਦੀ ਐਨਾਬੇਲ ਸਦਰਲੈਂਡ ਨੂੰ ਸਿਖਰ ’ਤੇ ਪਹੁੰਚਣ ਤੋਂ ਰੋਕਣ ਲਈ ਕਾਫ਼ੀ ਨਹੀਂ ਸੀ।ਦੀਪਤੀ ਕੋਲ ਸਦਰਲੈਂਡ ਦੇ 736 ਤੋਂ ਇੱਕ ਰੇਟਿੰਗ ਅੰਕ ਘੱਟ ਹਨ ਕਿਉਂਕਿ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਤੇ ਆਲਰਾਊਂਡਰ ਨੇ ਨੰਬਰ 1 ਸਥਾਨ ਮੁੜ ਪ੍ਰਾਪਤ ਕੀਤਾ ਜੋ ਉਸ ਨੇ ਪਹਿਲੀ ਵਾਰ ਅਗਸਤ 2025 ਵਿੱਚ ਪ੍ਰਾਪਤ ਕੀਤਾ ਸੀ। ਗੇਂਦਬਾਜ਼ੀ ਰੈਂਕਿੰਗ ਵਿੱਚ ਭਾਰਤੀ ਖੱਬੇ ਹੱਥ ਦੀ ਸਪਿੰਨਰ ਸਿਰੀ ਚਰਨੀ ਪੰਜ ਸਥਾਨ ਅੱਗੇ ਵਧ ਕੇ 47ਵੇਂ ਸਥਾਨ ’ਤੇ ਪਹੁੰਚ ਗਈ ਹੈ। ਪੀਟੀਆਈ

Leave a Reply

Your email address will not be published. Required fields are marked *