ਹਰਿਆਣਾ-ਦਿੱਲੀ ਪੁਲੀਸ ਦੀ ਸਾਂਝੀ ਕਾਰਵਾਈ, ਬਹਾਦਰਗੜ੍ਹ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਮਾਰੇ ਗਏ
ਬਹਾਦਰਗੜ੍ਹ, 5 ਜੁਲਾਈ 2026: ਹਰਿਆਣਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਦੀ ਬਹਾਦਰਗੜ੍ਹ ਯੂਨਿਟ ਅਤੇ ਦਿੱਲੀ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਸਪੈਸ਼ਲ ਸੈੱਲ ਵੱਲੋਂ ਐਤਵਾਰ ਤੜਕੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਬਹਾਦਰਗੜ੍ਹ ਵਿੱਚ ਪੁਲੀਸ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਕਥਿਤ ਤੌਰ 'ਤੇ ਜੁੜੇ ਦੋ ਸ਼ੂਟਰ ਮਾਰੇ ਗਏ। ਕਾਰਵਾਈ ਦੌਰਾਨ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ, ਜਦਕਿ ਚਾਰ ਹੋਰ ਪੁਲੀਸ ਕਰਮਚਾਰੀਆਂ ਦੀ ਜਾਨ ਬੁਲੇਟਪਰੂਫ ਜੈਕਟਾਂ ਕਾਰਨ ਬਚ ਗਈ।
ਪੁਲੀਸ ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਸ਼ੱਕੀ ਹਥਿਆਰਾਂ ਨਾਲ ਲੈਸ ਹੋ ਕੇ ਇਲਾਕੇ ਵਿੱਚ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਸੂਚਨਾ ਦੇ ਆਧਾਰ 'ਤੇ ਹਰਿਆਣਾ ਐੱਸ.ਟੀ.ਐੱਫ. ਅਤੇ ਦਿੱਲੀ ਪੁਲੀਸ ਦੀਆਂ ਟੀਮਾਂ ਨੇ ਸਾਂਝਾ ਆਪਰੇਸ਼ਨ ਚਲਾਉਂਦਿਆਂ ਬਹਾਦਰਗੜ੍ਹ ਦੇ ਇੱਕ ਖੇਤਰ ਵਿੱਚ ਉਨ੍ਹਾਂ ਨੂੰ ਘੇਰ ਲਿਆ।
ਐੱਸ.ਟੀ.ਐੱਫ. ਦੇ ਐੱਸ.ਪੀ. ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਮਾਰੇ ਗਏ ਵਿਅਕਤੀਆਂ ਦੀ ਪਛਾਣ ਪਰਵੇਸ਼, ਵਾਸੀ ਟਿੱਬਾ ਦਾਨਾਸ਼ੇਰ, ਅਤੇ ਹਿਮਾਂਸ਼ੂ, ਵਾਸੀ ...









