ਪੰਚਕੂਲਾ ਦੇ ਰਾਸ਼ਟਰੀ ਆਯੁਰਵੇਦ ਸੰਸਥਾਨ ਨੂੰ ਵੱਡੀ ਸਫ਼ਲਤਾ, 14 ਪੀ.ਜੀ. ਕੋਰਸਾਂ ਲਈ 70 ਸੀਟਾਂ ਨੂੰ ਮਨਜ਼ੂਰੀ
ਪੰਚਕੂਲਾ, 15 ਅਕਤੂਬਰ 2026: ਹਰਿਆਣਾ ਦੇ ਪੰਚਕੂਲਾ ਸਥਿਤ ਰਾਸ਼ਟਰੀ ਆਯੁਰਵੇਦ ਸੰਸਥਾਨ (NIA) ਵਿੱਚ ਆਯੁਰਵੇਦ ਦੀ ਉੱਚ ਸਿੱਖਿਆ, ਮੈਡੀਕਲ ਸਿਖਲਾਈ ਅਤੇ ਖੋਜ ਕਾਰਜਾਂ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਭਾਰਤੀ ਮੈਡੀਕਲ ਪ੍ਰਣਾਲੀ ਰਾਸ਼ਟਰੀ ਕਮਿਸ਼ਨ (NCISM) ਨੇ ਸੰਸਥਾਨ ਨੂੰ 14 ਪੋਸਟ ਗ੍ਰੈਜੂਏਟ (PG) ਕੋਰਸ ਸ਼ੁਰੂ ਕਰਨ ਲਈ 70 ਸੀਟਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਕਮਿਸ਼ਨ ਵੱਲੋਂ ਸੰਸਥਾਨ ਨੂੰ ਮਨਜ਼ੂਰੀ ਪੱਤਰ (LOP) ਵੀ ਜਾਰੀ ਕੀਤਾ ਗਿਆ ਹੈ। ਇਸ ਮਨਜ਼ੂਰੀ ਨਾਲ ਵਿਦਿਅਕ ਸੈਸ਼ਨ 2026-27 ਤੋਂ ਵਿਦਿਆਰਥੀਆਂ ਨੂੰ ਆਯੁਰਵੇਦ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਪੋਸਟ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ।
ਇਸ ਪਹਿਲਕਦਮੀ ਨਾਲ ਨਾ ਸਿਰਫ਼ ਆਯੁਰਵੇਦ ਦੀ ਉੱਚ ਸਿੱਖਿਆ ਦਾ ਦਾਇਰਾ ਵਧੇਗਾ, ਸਗੋਂ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਰੱਖਣ ਵਾਲੇ ਡਾਕਟਰ ਤਿਆਰ ਕਰਨ ਅਤੇ ਮੈਡੀਕਲ ਖੋਜ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਮਿਲੇਗੀ। ਪੰਚਕੂਲਾ ਸਥਿਤ ਇਹ ਸੰਸਥਾਨ ਉੱਤਰ ਭਾਰਤ ਵਿੱਚ ਆਯੁਰਵੇਦ ਸਿੱਖਿਆ ਅਤੇ ਇਲਾਜ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਆਪਣੀ ਪਛਾਣ ਹੋਰ ਮਜ਼ਬੂਤ ਕਰੇਗਾ।...








