ਪੀਐਮ ਮੋਦੀ ਅਤੇ ਨੇਤਨਯਾਹੂ ਦੀ ਮੁਲਾਕਾਤ ਦੌਰਾਨ ਭਾਰਤ-ਇਜ਼ਰਾਈਲ ਵਿਚ ਕਈ ਅਹਿਮ ਸਮਝੌਤੇ, ਦੋਵੇਂ ਦੇਸ਼ ਦਹਿਸ਼ਤਗਰਦੀ ਵਿਰੁੱਧ ਇਕਜੁੱਟ
ਨਵੀਂ ਦਿੱਲੀ 26 ਫਰਬਰੀ 2026: ਭਾਰਤ ਅਤੇ ਇਜ਼ਰਾਈਲ ਦੇ ਦੋਤਰਫ਼ਾ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹਾਜ਼ਰੀ ਵਿੱਚ ਕਈ ਅਹਿਮ ਸਮਝੌਤਿਆਂ (ਐਮਓਯੂ) ‘ਤੇ ਹਸਤਾਖਰ ਕੀਤੇ ਗਏ।
ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ “ਸ਼ਾਲੋਮ” ਸ਼ਬਦ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੇ ਵਫ਼ਦ ਵੱਲੋਂ ਕੀਤੇ ਗਏ ਗਰਮਜੋਸ਼ੀ ਭਰੇ ਸਵਾਗਤ ਲਈ ਧੰਨਵਾਦ ਪ੍ਰਗਟਾਇਆ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨੌਂ ਸਾਲ ਪਹਿਲਾਂ ਉਨ੍ਹਾਂ ਨੂੰ ਪਹਿਲੀ ਵਾਰ ਇਜ਼ਰਾਈਲ ਆਉਣ ਦਾ ਮੌਕਾ ਮਿਲਿਆ ਸੀ ਅਤੇ ਹੁਣ ਦੁਬਾਰਾ ਇੱਥੇ ਪਹੁੰਚਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਮੌਕਾ ਹੈ।
‘ਕੇਨੇਸੈੱਟ ਮੈਡਲ’ 1.4 ਅਰਬ ਭਾਰਤੀਆਂ ਨੂੰ ਸਮਰਪਿਤ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ‘ਸਪੀਕਰ ਆਫ਼ ਦ ਨੇਸੈੱਟ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਮਾਣ 1.4 ਅਰਬ ਭਾਰਤੀਆਂ ਅਤੇ ਭਾਰਤ-ਇਜ਼ਰਾਈਲ ਦੋਸਤੀ ਨੂੰ ਸਮਰਪਿਤ ਕ...








