ਈਰਾਨ ਵੱਲੋਂ ਅਮਰੀਕੀ ਕੰਪਨੀ Amazon ‘ਤੇ ਸਾਇਬਰ ਹਮਲਾ, ਬਹਿਰੀਨ ਦੇ ਡਾਟਾ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ
ਨਵੀਂ ਦਿੱਲੀ , 1 ਅਪ੍ਰੈਲ 2026: ਈਰਾਨ ਵੱਲੋਂ ਅਮਰੀਕੀ ਕੰਪਨੀ Amazon ਨੂੰ ਨਿਸ਼ਾਨਾ ਬਣਾਉਂਦੇ ਹੋਏ ਬਹਿਰੀਨ ਵਿੱਚ ਉਸਦੇ ਡਾਟਾ ਸੈਂਟਰ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਏਜੰਸੀ Reuters ਦੇ ਅਨੁਸਾਰ, ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਹਮਲੇ ਤੋਂ ਬਾਅਦ ਬਹਿਰੀਨ ਵਿੱਚ ਐਮਾਜ਼ਾਨ ਦੇ ਕਲਾਉਡ ਕੰਪਿਊਟਿੰਗ ਕਾਰਜ ਪ੍ਰਭਾਵਿਤ ਹੋਏ ਹਨ। ਮੰਤਰਾਲੇ ਨੇ ਦੱਸਿਆ ਕਿ ਡਾਟਾ ਸੈਂਟਰ ਵਿੱਚ ਅੱਗ ਲੱਗ ਗਈ ਸੀ, ਜਿਸਨੂੰ ਸਿਵਲ ਡਿਫੈਂਸ ਦੀਆਂ ਟੀਮਾਂ ਨੇ ਸਮੇਂ ਸਿਰ ਕਾਬੂ ਕਰ ਲਿਆ।
ਇਸ ਤੋਂ ਪਹਿਲਾਂ ਈਰਾਨ ਦੀ ਫੌਜੀ ਇਕਾਈ Islamic Revolutionary Guard Corps (IRGC) ਵੱਲੋਂ ਅਮਰੀਕਾ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਮੱਧ ਪੂਰਬ ਵਿੱਚ ਮੌਜੂਦ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਚੇਤਾਵਨੀ ਵਿੱਚ Microsoft, Google ਅਤੇ Apple ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਮ ਵੀ ਸ਼ਾਮਲ ਸਨ।
ਹਾਲਾਂਕਿ, ਬਹਿਰੀਨ ਦੇ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਜਾਂ ਕੋਈ ਜਾਨੀ ਨੁਕਸਾਨ ਵੀ ਹੋਇਆ ਹੈ ਜਾਂ ਨਹੀਂ...







