Saturday, May 23Punjabi People

ਕਾਬੁਲ ਦੇ ਚੀਨੀ ਰੈਸਟੋਰੈਂਟ ਵਿੱਚ ਭਿਆਨਕ ਧਮਾਕਾ, 7 ਲੋਕ ਮਰੇ, ਕਈ ਜ਼ਖ਼ਮੀ

ਅਫਗਾਨਿਸਤਾਨ  20 ਜਨਵਰੀ 2026: ਕਾਬੁਲ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਵਿੱਚੋਂ ਇੱਕ ਸ਼ਹਿਰ-ਏ-ਨੌ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਨਾਲ ਸ਼ਹਿਰ ਹਿਲ ਗਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਚੀਨੀ ਨਾਗਰਿਕ ਸਮੇਤ ਸੱਤ ਲੋਕ ਮਾਰੇ ਗਏ। ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਦੇ ਅਨੁਸਾਰ ਧਮਾਕਾ ਚਾਈਨੀਜ਼ ਨੂਡਲ ਨਾਮਕ ਇੱਕ ਸਾਂਝੇ ਚੀਨੀ ਮੁਸਲਿਮ ਅਤੇ ਅਫਗਾਨ ਰੈਸਟੋਰੈਂਟ ਵਿੱਚ ਹੋਇਆ।

ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਿਨਜਿਆਂਗ ਸੂਬੇ ਦੇ ਰਹਿਣ ਵਾਲੇ ਚੀਨੀ ਮੁਸਲਿਮ ਅਬਦੁਲ ਮਜੀਦ ਵੀ ਸ਼ਾਮਲ ਹਨ।

ਕਾਬੁਲ ਦੇ ਸ਼ਹਿਰ-ਏ-ਨੌ ਦੀ ਗੁਲਫੋਰੋਸ਼ੀ ਸਟਰੀਟ ‘ਤੇ ਸਥਿਤ ਇਸ ਰੈਸਟੋਰੈਂਟ ਨੂੰ ਅਬਦੁਲ ਮਜੀਦ, ਉਸ ਦੀ ਪਤਨੀ ਅਤੇ ਅਫਗਾਨ ਨਾਗਰਿਕ ਅਬਦੁਲ ਜੱਬਾਰ ਮਹਿਮੂਦ ਚਲਾ ਰਹੇ ਸਨ। ਅਬਦੁਲ ਮਜੀਦ ਚੀਨ ਦੇ ਸ਼ਿਨਜਿਆਂਗ ਪ੍ਰਾਂਤ ਦਾ ਮੁਸਲਿਮ ਨਿਵਾਸੀ ਸੀ ਅਤੇ ਇਹ ਰੈਸਟੋਰੈਂਟ ਚੀਨੀ ਮੁਸਲਮਾਨਾਂ ਲਈ ਖਾਣ-ਪੀਣ ਦੀ ਸੇਵਾ ਦਿੰਦਾ ਸੀ।

ਇਸ ਹਮਲੇ ਨੇ ਇੱਕ ਵਾਰ ਫਿਰ ਸੁਰੱਖਿਆ ਚਿੰਤਾਵਾਂ ਨੂੰ ਤੇਜ਼ ਕਰ ਦਿੱਤਾ ਹੈ ਅਤੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਧਮਾਕਾ ISIS-ਖੋਰਾਸਾਨ ਅੱਤਵਾਦੀ ਗਠਜੋੜ ਵੱਲੋਂ ਕੀਤਾ ਗਿਆ ਹੋ ਸਕਦਾ ਹੈ।

ਇਸ ਘਟਨਾ ਵਿੱਚ ਛੇ ਅਫਗਾਨ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਇੱਕ ਚੀਨੀ ਨਾਗਰਿਕ ਅਯੂਬ ਵੀ ਸ਼ਾਮਿਲ ਹੈ, ਅਤੇ ਕਈ ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਅਤੇ ਕਈਆਂ ਦੀਆਂ ਸਰਜਰੀਜ਼ ਜਾਰੀ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਧੂੰਏਂ ਦਾ ਗੁਬਾਰ ਦੂਰ ਤੱਕ ਆਕਾਸ਼ ਵਿੱਚ ਵੇਖਿਆ ਗਿਆ।

ਸੁਰੱਖਿਆ ਬਲਾਂ ਨੇ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਖੇਤਰ ਕਈ ਦੇਸ਼ਾਂ ਦੇ ਦੂਤਾਵਾਸ ਅਤੇ ਵਿਦੇਸ਼ੀ ਰਿਹਾਇਸ਼ੀ ਸਥਾਨਾਂ ਦੇ ਨੇੜੇ ਹੋਣ ਕਾਰਨ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *