ਜੰਗੀ ਤਣਾਅ ਦੇ ਦਰਮਿਆਨ ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਭਾਰੀ ਭੀੜ, ਕਮੀ ਦੇ ਡਰ ਨਾਲ ਲੋਕ ਕਰ ਰਹੇ ਤੇਲ ਸਟੋਰ
ਮਿਡਲ ਈਸਟ ਵਿੱਚ ਬਣੀ ਤਾਜ਼ਾ ਜੰਗੀ ਸਥਿਤੀ ਸਬੰਧੀ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਖ਼ਬਰਾਂ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਚਾਨਕ ਪੈਟਰੋਲ ਪੰਪਾਂ ‘ਤੇ ਭਾਰੀ ਭੀੜ ਵੇਖਣ ਨੂੰ ਮਿਲੀ। ਜੰਗੀ ਤਣਾਅ ਅਤੇ ਤੇਲ ਸਪਲਾਈ ਪ੍ਰਭਾਵਿਤ ਹੋਣ ਦੇ ਡਰ ਕਾਰਨ ਲੋਕ ਵੱਡੀ ਗਿਣਤੀ ਵਿੱਚ ਆਪਣੇ ਵਾਹਨਾਂ ਵਿੱਚ ਪੈਟਰੋਲ ਤੇ ਡੀਜ਼ਲ ਭਰਵਾਉਣ ਲਈ ਪੰਪਾਂ ‘ਤੇ ਪਹੁੰਚ ਰਹੇ ਹਨ। ਕਈ ਥਾਵਾਂ ‘ਤੇ ਕਾਰਾਂ ਅਤੇ ਮੋਟਰਸਾਈਕਲਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਕੁਝ ਲੋਕਾਂ ਨੇ ਤਾਂ ਡਰੰਮਾਂ, ਕੈਨੀਆਂ ਅਤੇ ਹੋਰ ਬਰਤਨਾਂ ਵਿੱਚ ਵੀ ਤੇਲ ਭਰਵਾ ਕੇ ਸਟੋਰ ਕਰਨਾ ਸ਼ੁਰੂ ਕਰ ਦਿੱਤਾ। ਪੰਪਾਂ ‘ਤੇ ਬਣੀ ਇਸ ਅਚਾਨਕ ਭੀੜ ਨੂੰ ਸੰਭਾਲਣਾ ਕਰਮਚਾਰੀਆਂ ਲਈ ਵੀ ਚੁਣੌਤੀਪੂਰਨ ਬਣ ਗਿਆ। ਲੋਕਾਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੇ ਦਿਨਾਂ ਵਿੱਚ ਤੇਲ ਦੀ ਕਮੀ ਨਾ ਆ ਜਾਵੇ ਜਾਂ ਕੀਮਤਾਂ ਵਿੱਚ ਅਚਾਨਕ ਵਾਧਾ ਨਾ ਹੋ ਜਾਵੇ।
ਇਸ ਚਿੰਤਾ ਨੂੰ ਹੋਰ ਵਾਧਾ ਉਸ ਵੇਲੇ ਮਿਲਿਆ ਜਦੋਂ ਇਰਾਨ ਵੱਲੋਂ ਸਮੁੰਦਰੀ ਰਸਤੇ ਕਈ ਦੇਸ਼ਾਂ—ਭਾਰਤ ਸਮੇਤ—ਨੂੰ ਆਉਣ ਵਾਲੇ ਕੱਚੇ ਤੇਲ ਦੇ ਜਹਾਜ਼ਾਂ ‘ਤੇ ...









