ਹਰਿਆਣਾ ਪੁਲਿਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਮੁਲਜ਼ਮ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੰਜਾਬ ਪੁਲਿਸ ਦੇ ਪਹੁੰਚਦਿਆਂ ਹੀ ਕੀਤਾ ਆਤਮ ਸਮਰਪਣ
ਪਟਿਆਲਾ, 16 ਸਤੰਬਰ 2026: ਹਰਿਆਣਾ ਵਿੱਚ ਲੁੱਟ-ਖੋਹ ਦੇ ਮਾਮਲੇ ਵਿੱਚ ਸ਼ੱਕੀ ਇੱਕ ਨੌਜਵਾਨ ਦਾ ਪਿੱਛਾ ਕਰਦੀ ਹੋਈ ਅੰਬਾਲਾ ਸੀਆਈਏ ਸਟਾਫ ਦੀ ਟੀਮ ਪਟਿਆਲਾ ਪਹੁੰਚ ਗਈ। ਪੁਲਿਸ ਨੇ ਨੌਜਵਾਨ ਨੂੰ ਪੋਲੋ ਗਰਾਊਂਡ ਨੇੜੇ ਬੁੱਢਾ ਦਲ ਕੰਪਲੈਕਸ ਦੇ ਕੋਲ ਘੇਰ ਲਿਆ। ਆਪਣੇ ਆਪ ਨੂੰ ਪੁਲਿਸ ਦੇ ਘੇਰੇ ਵਿੱਚ ਦੇਖ ਕੇ ਨੌਜਵਾਨ ਨੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਪਿੱਛੇ ਹਟਣ ਲਈ ਕਿਹਾ।
ਜਾਣਕਾਰੀ ਮੁਤਾਬਕ ਨੌਜਵਾਨ ਨੇ ਹਥਿਆਰ ਆਪਣੇ ਹੱਥ ਵਿੱਚ ਫੜ ਕੇ ਪੁਲਿਸ ਨੂੰ ਲਗਭਗ ਅੱਧੇ ਘੰਟੇ ਤੱਕ ਚੁਣੌਤੀ ਦਿੱਤੀ। ਪੁਲਿਸ ਵੱਲੋਂ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਸੀ ਅਤੇ ਵਾਰ-ਵਾਰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਸੀ, ਪਰ ਨੌਜਵਾਨ ਕਾਬੂ ਵਿੱਚ ਆਉਣ ਲਈ ਤਿਆਰ ਨਹੀਂ ਸੀ। ਇਸ ਦੌਰਾਨ ਉਸ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਵੀ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕੀਤੀ।
ਘਟਨਾ ਕਾਰਨ ਪੋਲੋ ਗਰਾਊਂਡ ਦੇ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਲਾਤ ਨੂੰ ਦੇਖਦਿਆਂ ਹਰਿਆਣਾ ਪੁਲਿਸ ਨੇ ਪਟਿਆਲਾ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਨਿਊ ਅਫਸਰ ਕਲੋਨੀ ਚੌਕੀ ਦੇ ਇੰ...









