
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਰਨਾਟਕ ਦੇ ਕਾਰਵਾੜ ਨੇਵਲ ਬੇਸ ਵਿਚ ਭਾਰਤੀ ਜਲ ਸੈਨਾ ਦੀ ਸਵਦੇਸ਼ੀ ਪਣਡੁੱਬੀ ਆਈ ਐੱਨ ਐੱਸ ਵਾਘਸ਼ੀਰ ’ਤੇ ਯਾਤਰਾ ਕੀਤੀ। ਉਹ ਪਣਡੁੱਬੀ ਵਿਚ ਸਵਾਰ ਹੋਣ ਵਾਲੇ ਦੂਜੇ ਰਾਸ਼ਟਰਪਤੀ ਬਣ ਗਏ ਹਨ। ਇਸ ਤੋਂ ਪਹਿਲਾਂ ਉਸ ਵੇਲੇ ਦੇ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਨੇ ਪਣਡੁੱਬੀ ਵਿਚ ਯਾਤਰਾ ਕੀਤੀ ਸੀ। ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਵੀ ਸਨ। ਰਾਸ਼ਟਰਪਤੀ ਜਲ ਸੈਨਾ ਦੀ ਵਰਦੀ ਪਾ ਕੇ ਪਣਡੁੱਬੀ ਵਿਚ ਪੁੱਜੇ। ਰਾਸ਼ਟਰਪਤੀ ਮੁਰਮੂ ਦੀ ਕਲਵਰੀ ਸ਼੍ਰੇਣੀ ਵਿਚ ਇਹ ਪਹਿਲੀ ਤੇ ਕਿਸੇ ਰਾਸ਼ਟਰਪਤੀ ਦੀ ਦੂਜੀ ਯਾਤਰਾ ਹੈ।
