Wednesday, July 29Punjabi People

ਸਰਬਜੀਤ ਕੌਰ ਦੀ ਵਾਪਸੀ ਮਾਮਲੇ ’ਚ ਪਾਕਿਸਤਾਨ ਦੀ ‘ਗੰਦੀ ਰਣਨੀਤੀ’, ਸ਼ਾਹਬਾਜ਼ ਸਰਕਾਰ ਦੇ ਕੀ ਹਨ ਮਨਸੂਬੇ?

ਨਵੀਂ ਦਿੱਲੀ 6 ਫਰਬਰੀ 2026: ਪਾਕਿਸਤਾਨ ਵਿੱਚ ਫਸੀ ਭਾਰਤੀ ਮਹਿਲਾ ਸਰਬਜੀਤ ਕੌਰ ਦਾ ਮਾਮਲਾ ਹੁਣ ਇੱਕ ਮਾਨਵਤਾਵਾਦੀ ਮੁੱਦੇ ਦੀ ਥਾਂ ਨੌਕਰਸ਼ਾਹੀ ਸਾਜ਼ਿਸ਼ ਦਾ ਰੂਪ ਧਾਰਦਾ ਜਾ ਰਿਹਾ ਹੈ। ਹਾਲਾਂਕਿ ਉਸਦਾ ਵੀਜ਼ਾ ਮਿਆਦ ਪੂਰੀ ਕਰ ਚੁੱਕਾ ਹੈ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਮਨੁੱਖੀ ਅਧਿਕਾਰ ਮੰਤਰਾਲੇ ਵੱਲੋਂ ਉਸਦੀ ਵਾਪਸੀ ’ਤੇ ਕੋਈ ਇਤਰਾਜ਼ ਨਹੀਂ ਹੈ, ਫਿਰ ਵੀ ਸਰਬਜੀਤ ਕੌਰ ਨੂੰ ਭਾਰਤ ਨਹੀਂ ਭੇਜਿਆ ਜਾ ਰਿਹਾ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਉਸਨੂੰ ਇੱਕ ਮਹਿਲਾ ਆਸਰਾ ਗ੍ਰਹਿ ਵਿੱਚ ਰੱਖਿਆ ਹੋਇਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਦੇ ਨਾਂ ’ਤੇ ਮਾਮਲੇ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਜਦੋਂ ਸਾਰੀ ਸਥਿਤੀ ਸਪੱਸ਼ਟ ਹੈ, ਤਾਂ ਫਿਰ ਪਾਕਿਸਤਾਨ ਸਰਬਜੀਤ ਕੌਰ ਨੂੰ ਰੋਕਣ ਲਈ ਨਵੇਂ-ਨਵੇਂ ਬਹਾਨੇ ਕਿਉਂ ਤਿਆਰ ਕਰ ਰਿਹਾ ਹੈ?

‘ਵਿਸ਼ੇਸ਼ ਐਗਜ਼ਿਟ ਪਰਮਿਟ’ ਦਾ ਰਸਤਾ ਹੋਣ ਦੇ ਬਾਵਜੂਦ ਮਾਮਲਾ ਅਟਕਿਆ

ਹੈਰਾਨੀਜਨਕ ਗੱਲ ਇਹ ਹੈ ਕਿ ਸਰਬਜੀਤ ਕੌਰ ਦੀ ਵਾਪਸੀ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਤਰ੍ਹਾਂ ਸਾਫ਼ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਕੋਲ ‘ਵਿਸ਼ੇਸ਼ ਐਗਜ਼ਿਟ ਪਰਮਿਟ’ ਜਾਰੀ ਕਰਨ ਦਾ ਅਧਿਕਾਰ ਹੈ, ਜਿਸ ਰਾਹੀਂ ਉਸਨੂੰ ਤੁਰੰਤ ਭਾਰਤ ਭੇਜਿਆ ਜਾ ਸਕਦਾ ਹੈ। ਪਰ ਮਾਮਲੇ ਨੂੰ ਅੱਗੇ ਵਧਾਉਣ ਦੀ ਥਾਂ ਫਾਈਲ ਨੂੰ ਦਬਾਇਆ ਜਾ ਰਿਹਾ ਹੈ। ਕਦੇ ਵੀਜ਼ਾ ਸੰਬੰਧੀ ਕਾਰਵਾਈ ਦਾ ਹਵਾਲਾ ਦਿੱਤਾ ਜਾਂਦਾ ਹੈ ਤੇ ਕਦੇ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ਦੀ ਗੱਲ ਕੀਤੀ ਜਾਂਦੀ ਹੈ। ਪਾਕਿਸਤਾਨੀ ਸਰਕਾਰ ਦੀ ਇਹ ਦੇਰੀ ਉਸਦੇ ਇਰਾਦਿਆਂ ’ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਖਾਸ ਗੱਲ ਇਹ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਮਨੁੱਖੀ ਅਧਿਕਾਰ ਮੰਤਰਾਲੇ ਅਦਾਲਤ ਵਿੱਚ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਸਰਬਜੀਤ ਕੌਰ ਦੇ ਭਾਰਤ ਜਾਣ ’ਤੇ ਕੋਈ ਐਤਰਾਜ਼ ਨਹੀਂ, ਫਿਰ ਵੀ ਮੈਦਾਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ।

ਪਾਕਿਸਤਾਨੀ ਪਤੀ ਨੂੰ ਵੀ ਖਾਲੀ ਹੱਥ ਵਾਪਸ ਭੇਜਿਆ ਗਿਆ

ਇਹ ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਸਰਬਜੀਤ ਕੌਰ ਦਾ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਉਸਨੂੰ ਲੈਣ ਲਈ ਮਹਿਲਾ ਆਸਰਾ ਗ੍ਰਹਿ ਪਹੁੰਚਿਆ। ਪਰ ਉੱਥੋਂ ਦੇ ਪ੍ਰਸ਼ਾਸਨ ਨੇ ਸਰਬਜੀਤ ਨੂੰ ਉਸਦੇ ਪਤੀ ਨਾਲ ਭੇਜਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਹਾਈ ਕੋਰਟ ਦੇ ਹੁਕਮ ਜਾਂ ਸਰਕਾਰੀ ਨੋਟੀਫਿਕੇਸ਼ਨ ਦੀ ਮੰਗ ਕਰਦਿਆਂ ਨਾਸਿਰ ਹੁਸੈਨ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ। ਇਸ ਸਥਿਤੀ ਤੋਂ ਸਾਫ਼ ਹੁੰਦਾ ਹੈ ਕਿ ਸਰਬਜੀਤ ਕੌਰ ਹੁਣ ਪਾਕਿਸਤਾਨੀ ਪ੍ਰਸ਼ਾਸਨ ਲਈ ਸਿਰਫ਼ ਇੱਕ ਮੋਹਰਾ ਬਣ ਕੇ ਰਹਿ ਗਈ ਹੈ—ਨਾ ਤਾਂ ਉਸਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਨਾ ਹੀ ਉਸਨੂੰ ਆਪਣੇ ਪਤੀ ਨਾਲ ਰਹਿਣ ਦੀ ਆਜ਼ਾਦੀ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *