Saturday, May 23Punjabi People

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਕਲੇਰ ਵਿੱਚ ਲਿੰਕ ਸੜਕ ਦੀ ਨੀਂਹ ਰੱਖੀ ਗਈ

ਕੋਟਕਪੂਰਾ, 4 ਫਰਵਰੀ 2026: ਕੋਟਕਪੂਰਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਰਫ਼ਤਾਰ ਦੇਣ ਦੇ ਉਦੇਸ਼ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਕਲੇਰ ਵਿਖੇ ਕਲੇਰ ਤੋਂ ਕੋਟ ਸੁਖੀਆ ਤੱਕ ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਦੀ ਕੁੱਲ ਲੰਬਾਈ 6.38 ਕਿਲੋਮੀਟਰ ਹੋਵੇਗੀ ਅਤੇ ਇਸ ‘ਤੇ ਕਰੀਬ 685.95 ਲੱਖ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੜਕਾਂ ਕਿਸੇ ਵੀ ਖੇਤਰ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਦਾ ਅਧਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਿੰਕ ਸੜਕ ਦੇ ਤਿਆਰ ਹੋਣ ਨਾਲ ਇਲਾਕੇ ਦੇ ਪਿੰਡਾਂ ਨੂੰ ਬਿਹਤਰ, ਸੁਗਮ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ, ਜਿਸ ਨਾਲ ਲੋਕਾਂ ਦਾ ਸਮਾਂ ਅਤੇ ਖਰਚ ਦੋਹਾਂ ਦੀ ਬੱਚਤ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਪਿੰਡਾਂ ਨੂੰ ਸ਼ਹਿਰੀ ਇਲਾਕਿਆਂ ਨਾਲ ਜੋੜਿਆ ਜਾ ਸਕੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਹੋਣ। ਇਸ ਸੰਦਰਭ ਵਿੱਚ ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜ ਪਾਰਦਰਸ਼ਤਾ, ਉੱਚ ਗੁਣਵੱਤਾ ਅਤੇ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣ।

ਇਸ ਮੌਕੇ ਸ. ਮਨਪ੍ਰੀਤ ਸਿੰਘ ਧਾਲੀਵਾਲ (ਪੀ.ਆਰ.ਓ.), ਸ. ਸੁਖਜੀਤ ਸਿੰਘ ਢਿੱਲਵਾਂ, ਸ੍ਰੀ ਮਨਦੀਪ ਮੌਂਗਾ, ਸਿਮਰਨਜੀਤ ਸਿੰਘ (ਐਮ.ਸੀ.), ਹਰਦੀਪ ਸਿੰਘ, ਸ੍ਰੀ ਗੈਰੀ ਵੜਿੰਗ, ਜਸਵੰਤ ਸਿੰਘ ਸੰਧੂ (ਬਲਾਕ ਸੰਮਤੀ ਮੈਂਬਰ), ਜਗਜੀਤ ਸਿੰਘ (ਸਰਪੰਚ, ਕਲੇਰ), ਸਰਬਜੀਤ ਸਿੰਘ (ਸਰਪੰਚ, ਮੋਰਾਂਵਾਲੀ), ਅਮਰ ਕੌਰ (ਸਰਪੰਚ, ਢੁੱਡੀ), ਸੀਤਾ (ਮਿਸ਼ਰੀਵਾਲਾ), ਸਤਨਾਮ ਸਿੰਘ (ਕਲੇਰ), ਜਸਵਿੰਦਰ ਸਿੰਘ (ਢੁੱਡੀ), ਲਾਡੀ (ਢੁੱਡੀ), ਹੈਪੀ (ਚਮੇਲੀ), ਸਰਬਜੀਤ ਸਿੰਘ (ਮੋਰਾਂਵਾਲੀ), ਗੁਰਵਿੰਦਰ ਸਿੰਘ ਸੇਖੋਂ, ਕਰਮਜੀਤ ਸਿੰਘ ਬੱਲਾ (ਕਲੇਰ), ਪ੍ਰਗਟ ਸਿੰਘ (ਕਲੇਰ), ਬਲਰਾਜ ਸਿੰਘ ਭੋਲਾ (ਸਰਪੰਚ, ਕੋਟ ਸੁਖੀਆ), ਗੁਰਮੀਤ ਸਿੰਘ (ਨੰਬਰਦਾਰ, ਕੋਟ ਸੁਖੀਆ), ਆਤਮਾ ਸਿੰਘ (ਕਲੇਰ), ਬੱਲਾ (ਕਲੇਰ), ਰੇਸ਼ਮ ਸਿੰਘ, ਦਿਲਬਾਗ ਸਿੰਘ ਚਮੇਲੀ (ਸਰਪੰਚ) ਅਤੇ ਗੁਰਮੀਤ ਸਿੰਘ ਗਿੱਲ (ਧੂੜਕੋਟ) ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *