Saturday, May 23Punjabi People

Donald Trump ਦੀ ਡੈੱਡਲਾਈਨ ਦਾ ਕਾਊਂਟਡਾਊਨ ਸ਼ੁਰੂ, ਅਮਰੀਕਾ ਵੱਲੋਂ ਈਰਾਨ ‘ਤੇ ਭਾਰੀ ਬੰਬਬਾਰੀ, ਖਾਰਗ ਦੀਪ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ , 7 ਅਪ੍ਰੈਲ 2026:   ਮੱਧ ਪੂਰਬ ਵਿੱਚ ਤਣਾਅ ਨੇ ਨਵਾਂ ਰੂਪ ਧਾਰ ਲਿਆ ਹੈ, ਜਿੱਥੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਸਾਂਝੇ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇੱਕ News Agency ਦੀ ਰਿਪੋਰਟ ਮੁਤਾਬਕ, ਈਰਾਨ ਦੇ ਅਹਿਮ ਤੇਲ ਕੇਂਦਰ ਖਾਰਗ ਟਾਪੂ ‘ਤੇ ਕਈ ਹਵਾਈ ਹਮਲੇ ਕੀਤੇ ਗਏ ਹਨ, ਜਿਸ ਨਾਲ ਖੇਤਰ ਵਿੱਚ ਹਲਚਲ ਮਚ ਗਈ ਹੈ।

ਇਸਦੇ ਨਾਲ ਹੀ, ਇਜ਼ਰਾਈਲ ਵੱਲੋਂ ਜਾਰੀ ਚੇਤਾਵਨੀ ਦੇ ਬਾਅਦ ਈਰਾਨ ਦੇ ਮਹੱਤਵਪੂਰਨ ਸ਼ਹਿਰ Mashhad ਵਿੱਚ ਸੁਰੱਖਿਆ ਕਦਮ ਵਧਾ ਦਿੱਤੇ ਗਏ ਹਨ। ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਕੇਂਦਰੀ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਿਆ ਜਾ ਸਕੇ।

ਇਸ ਦੌਰਾਨ, ਈਰਾਨ ਦੇ ਸ਼ਹਿਰ Qom ਦੇ ਬਾਹਰੀ ਇਲਾਕੇ ਵਿੱਚ ਵੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਕੌਮ ਦੇ ਗਵਰਨਰ ਮੋਰਤੇਜ਼ਾ ਹੈਦਾਰੀ ਨੇ ਦੱਸਿਆ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ਹਿਰ ਦੇ ਨੇੜੇ ਇੱਕ ਮਹੱਤਵਪੂਰਨ ਪੁਲ ‘ਤੇ ਮਿਜ਼ਾਈਲ ਹਮਲਾ ਕੀਤਾ ਗਿਆ ਹੈ। ਇਹ ਪੁਲ ਸੰਚਾਰ ਅਤੇ ਆਵਾਜਾਈ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ, ਜੋ ਕਿ ਤਹਿਰਾਨ ਦੇ ਦੱਖਣ ਅਤੇ ਸੂਬੇ ਦੇ ਪੱਛਮੀ ਹਿੱਸਿਆਂ ਨੂੰ ਜੋੜਦਾ ਹੈ।

ਇਨ੍ਹਾਂ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਅਸਥਿਰਤਾ ਹੋਰ ਵੱਧ ਗਈ ਹੈ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ, ਜੇਕਰ ਇਹ ਟਕਰਾਅ ਹੋਰ ਵਧਦਾ ਹੈ ਤਾਂ ਇਸਦਾ ਅਸਰ ਸਿਰਫ਼ ਮੱਧ ਪੂਰਬ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਵੀ ਪੈ ਸਕਦਾ ਹੈ, ਖ਼ਾਸ ਕਰਕੇ ਤੇਲ ਦੀਆਂ ਕੀਮਤਾਂ ਅਤੇ ਅੰਤਰਰਾਸ਼ਟਰੀ ਸੁਰੱਖਿਆ ‘ਤੇ।

Leave a Reply

Your email address will not be published. Required fields are marked *