ਸੂਰਜਕੁੰਡ ਮੇਲਾ ਹਾਦਸਾ: ਝੂਲੇ ਦੇ ਸੰਚਾਲਕ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ, ਜਾਂਚ ਲਈ SIT ਦਾ ਗਠਨ
ਫਰੀਦਾਬਾਦ, 8 ਫਰਬਰੀ 2026: ਫਰੀਦਾਬਾਦ ਦੇ ਮਸ਼ਹੂਰ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਵਿੱਚ ਝੂਲਾ ਡਿੱਗਣ ਨਾਲ ਪੁਲੀਸ ਇੰਸਪੈਕਟਰ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਕੜੀ ਕਾਰਵਾਈ ਕੀਤੀ ਹੈ। ਹਿਮਾਚਲ ਫਨ ਕੇਅਰ ਦੇ ਮਾਲਕ ਮੁਹੰਮਦ ਸ਼ਾਕਿਰ ਅਤੇ ਉਸ ਦੇ ਸਟਾਫ਼ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 105 ਅਧੀਨ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਵਿਸਥਾਰਪੂਰਵਕ ਜਾਂਚ ਲਈ ਡੀ.ਸੀ.ਪੀ. (ਅਪਰਾਧ) ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਇਹ ਟੀਮ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਅਤੇ ਸੰਭਾਵਿਤ ਲਾਪਰਵਾਹੀ ਦੇ ਹਰ ਪਹਲੂ ਦੀ ਜਾਂਚ ਕਰੇਗੀ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਵਾਪਰਿਆ, ਜਦੋਂ ਝੂਲਾ ਅਚਾਨਕ ਇੱਕ ਪਾਸਿਓਂ ਟੁੱਟ ਗਿਆ। ਮੌਕੇ ’ਤੇ ਮੌਜੂਦ ਇੰਸਪੈਕਟਰ ਜਗਦੀਸ਼ ਪ੍ਰਸਾਦ ਜਦੋਂ ਲੋਕਾਂ ਨੂੰ ਬਚਾਉਣ ਲਈ ਅੱਗੇ ਵਧੇ, ਤਾਂ ਝੂਲਾ ਦੂਜੇ ਪਾਸਿਓਂ ਵੀ ਟੁੱਟ ਕੇ ਉਨ੍ਹਾਂ ਉੱਪਰ ਆ ਡਿੱਗਿਆ।
ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਇੰਸਪੈਕਟਰ ਪ੍ਰਸਾਦ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾ...








