ਕੈਨੇਡੀਅਨ ਏਅਰਪੋਰਟ ਸੋਨਾ ਚੋਰੀ ਮਾਮਲਾ: 180 ਕਰੋੜ ਦੀ ਲੁੱਟ, ਹੁਣ ਤੱਕ ਭਾਰਤੀ ਕਨੈਕਸ਼ਨ ਸਮੇਤ 7 ਗ੍ਰਿਫ਼ਤਾਰ
ਨਵੀਂ ਦਿੱਲੀ 25 ਜਨਵਰੀ 2026: ਕੈਨੇਡਾ ਦੇ ਪੀਲ ਖੇਤਰ ਵਿੱਚ ਪੁਲਿਸ ਨੇ ‘ਪ੍ਰੋਜੈਕਟ 24K’ ਤਹਿਤ ਸੋਮਵਾਰ ਨੂੰ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਂਚ 20 ਮਿਲੀਅਨ ਡਾਲਰ (ਲਗਭਗ 180 ਕਰੋੜ ਰੁਪਏ) ਤੋਂ ਵੱਧ ਕੀਮਤ ਦੀਆਂ ਸੋਨੇ ਦੀਆਂ ਇੱਟਾਂ ਦੀ ਚੋਰੀ ਨਾਲ ਜੁੜੀ ਹੋਈ ਹੈ, ਜਿਸਨੂੰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਮੰਨਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ 43 ਸਾਲਾ ਅਰਸਲਾਨ ਚੌਧਰੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਇੱਕ ਉਡਾਣ ਰਾਹੀਂ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਚੌਧਰੀ ਦਾ ਕੋਈ ਪੱਕਾ ਨਿਵਾਸ ਪਤਾ ਦਰਜ ਨਹੀਂ ਹੈ ਅਤੇ ਉਸ ਦੀ ਭੂਮਿਕਾ ਬਾਰੇ ਜਾਂਚ ਜਾਰੀ ਹੈ।
ਕਿਵੇਂ ਹੋਈ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ?
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 17 ਅਪ੍ਰੈਲ 2023 ਨੂੰ ਜ਼ਿਊਰਿਖ (ਸਵਿਟਜ਼ਰਲੈਂਡ) ਤੋਂ ਆਈ ਇੱਕ ਉਡਾਣ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲਗਭਗ 400 ਕਿਲੋਗ੍ਰਾਮ .9999 ਸ਼ੁੱਧਤਾ ਵਾਲਾ ਸੋਨਾ ਲੈ ...


