ਆਰ ਨੇਤ ਦੇ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਹਰਿਆਣਾ ਪੁਲਿਸ ਸਖ਼ਤ, ਟੀਮ ਨੂੰ ਕਾਰਨ ਦੱਸੋ ਨੋਟਿਸ
ਕੈਥਲ, 19 ਸਤੰਬਰ 2026: ਪੰਜਾਬੀ ਗਾਇਕ ਆਰ ਨੇਤ ਅਤੇ ਉਸ ਦੀ ਟੀਮ ਨੂੰ ਹਰਿਆਣਾ ਪੁਲਿਸ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਕੈਥਲ ਜ਼ਿਲ੍ਹੇ ਦੇ ਕਮਾਲਪੁਰ ਪਿੰਡ ਵਿੱਚ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਕਥਿਤ ਤੌਰ ’ਤੇ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕੀਤੇ ਜਾਣ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਕੈਥਲ ਦੇ ਡੀਐਸਪੀ ਬੀਰ ਭਾਨ ਨੇ ਦੱਸਿਆ ਕਿ ਸੂਬੇ ਵਿੱਚ ਬਿਨਾਂ ਲੋੜੀਂਦੀ ਇਜਾਜ਼ਤ ਦੇ ਇਸ ਤਰ੍ਹਾਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਪੁਲਿਸ ਮੁਤਾਬਕ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਪ੍ਰਦਰਸ਼ਿਤ ਕਰਨ ਸਬੰਧੀ ਟੀਮ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਆਰ ਨੇਤ ਅਤੇ ਉਸ ਦੀ ਟੀਮ ਨੂੰ ਨੋਟਿਸ ਦਾ ਜਲਦ ਜਵਾਬ ਦੇਣ ਲਈ ਕਿਹਾ ਗਿਆ ਹੈ।
ਕਮਾਲਪੁਰ ਪਿੰਡ ਵਿੱਚ ਹੋਈ ਸੀ ਗੀਤ ਦੀ ਸ਼ੂਟਿੰਗ
ਜਾਣਕਾਰੀ ਮੁਤਾਬਕ ਆਰ ਨੇਤ ਆਪਣੀ ਟੀਮ ਸਮੇਤ ਕਮਾਲਪੁਰ ਪਿੰਡ ਵਿੱਚ ਗੀਤ ਦੀ ਸ਼ੂਟਿੰਗ ਲਈ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੂਟਿੰਗ ਦੌਰਾਨ ਵੱਡੇ ਹਥਿਆਰਾਂ ਨੂੰ ਦਿਖਾਇਆ ਗਿਆ ਅਤੇ ਟੀਮ ਦੇ ਕੁਝ ਮੈਂਬਰਾਂ ਦੇ ਹੱਥਾਂ ਵਿੱ...









