ਅੰਮ੍ਰਿਤਸਰ ’ਚ ਕੰਧਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ, ਪੁਲਿਸ ਨੇ ਕਾਲਾ ਰੰਗ ਫੇਰ ਕੇ ਮਿਟਾਏ; CCTV ਫੁੱਟੇਜ ਦੀ ਜਾਂਚ ਜਾਰੀ
ਅੰਮ੍ਰਿਤਸਰ, 26 ਸਤੰਬਰ 2026: ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਜਨਤਕ ਥਾਵਾਂ ਦੀਆਂ ਕੰਧਾਂ ’ਤੇ ਵਿਵਾਦਤ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਭੰਡਾਰੀ ਪੁਲ, ਇਤਿਹਾਸਕ ਹਾਲ ਗੇਟ ਅਤੇ ਰੇਲਵੇ ਸਟੇਸ਼ਨ ਦੇ ਬਾਹਰੀ ਇਲਾਕੇ ਦੀਆਂ ਕੰਧਾਂ ’ਤੇ ਸਪਰੇਅ ਪੇਂਟ ਰਾਹੀਂ ‘ਖ਼ਾਲਿਸਤਾਨ ਜ਼ਿੰਦਾਬਾਦ’ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਨ ਵਿੱਚ ਨਾਅਰੇ ਲਿਖੇ ਗਏ।
ਸਥਾਨਕ ਲੋਕਾਂ ਮੁਤਾਬਕ, ਇਹ ਨਾਅਰੇ ਰਾਤ ਦੇ ਸਮੇਂ ਕੰਧਾਂ ’ਤੇ ਲਿਖੇ ਗਏ। ਸਵੇਰੇ ਜਦੋਂ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਦੀ ਨਜ਼ਰ ਇਨ੍ਹਾਂ ’ਤੇ ਪਈ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਨੇ ਨਾਅਰੇ ਮਿਟਾਏ, ਸੁਰੱਖਿਆ ਵਧਾਈ
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੰਧਾਂ ’ਤੇ ਲਿਖੇ ਨਾਅਰਿਆਂ ਨੂੰ ਕਾਲਾ ਰੰਗ ਫੇਰ ਕੇ ਮਿਟਾ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਸੰਵੇਦਨਸ਼ੀਲ ਅਤੇ ਭੀੜ-ਭੜੱਕੇ ਵਾਲੇ ਇਲਾਕਿਆ...









