Monday, June 22Punjabi People

Tag: punjabi khabarnama

ਹੁਣ ਹਵਾਈ ਟਿਕਟ ਰੱਦ ਕਰਨ ’ਤੇ ਨਹੀਂ ਲੱਗੇਗਾ ਕੋਈ ਕਟੌਤੀ ਚਾਰਜ, DGCA ਨੇ ਰਿਫੰਡ ਨਿਯਮਾਂ ਵਿੱਚ ਕੀਤਾ ਮਹੱਤਵਪੂਰਨ ਸੋਧ

ਹੁਣ ਹਵਾਈ ਟਿਕਟ ਰੱਦ ਕਰਨ ’ਤੇ ਨਹੀਂ ਲੱਗੇਗਾ ਕੋਈ ਕਟੌਤੀ ਚਾਰਜ, DGCA ਨੇ ਰਿਫੰਡ ਨਿਯਮਾਂ ਵਿੱਚ ਕੀਤਾ ਮਹੱਤਵਪੂਰਨ ਸੋਧ

National News
ਨਵੀਂ ਦਿੱਲੀ, 26 ਫਰਬਰੀ 2026: ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਵੱਲੋਂ ਰਿਫੰਡ ਨਿਯਮਾਂ ਵਿੱਚ ਮਹੱਤਵਪੂਰਨ ਸੋਧ ਕੀਤੀ ਗਈ ਹੈ, ਜਿਸ ਨਾਲ ਹਵਾਈ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਯਾਤਰੀ ਬੁਕਿੰਗ ਤੋਂ 48 ਘੰਟਿਆਂ ਦੇ ਅੰਦਰ ਆਪਣੀ ਟਿਕਟ ਬਿਨਾਂ ਕਿਸੇ ਵਾਧੂ ਫੀਸ ਦੇ ਰੱਦ ਜਾਂ ਤਬਦੀਲ ਕਰ ਸਕਦੇ ਹਨ, ਪਰ ਇਸ ਲਈ ਕੁਝ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸੋਧੇ ਗਏ ਸਿਵਲ ਹਵਾਬਾਜ਼ੀ ਨਿਯਮਾਂ ਅਨੁਸਾਰ, ਜੇਕਰ ਟਿਕਟ ਸਿੱਧੇ ਏਅਰਲਾਈਨ ਦੀ ਵੈੱਬਸਾਈਟ ਤੋਂ ਖਰੀਦੀ ਗਈ ਹੋਵੇ ਅਤੇ ਨਾਮ ਵਿੱਚ ਗਲਤੀ ਦੀ ਜਾਣਕਾਰੀ ਬੁਕਿੰਗ ਤੋਂ 24 ਘੰਟਿਆਂ ਦੇ ਅੰਦਰ ਦੇ ਦਿੱਤੀ ਜਾਵੇ, ਤਾਂ ਏਅਰਲਾਈਨ 24 ਘੰਟਿਆਂ ਦੇ ਅੰਦਰ ਨਾਮ ਸੋਧਣ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ। DGCA ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਟ੍ਰੈਵਲ ਏਜੰਟਾਂ ਜਾਂ ਆਨਲਾਈਨ ਪੋਰਟਲਾਂ ਰਾਹੀਂ ਖਰੀਦੀਆਂ ਗਈਆਂ ਟਿਕਟਾਂ ਦੇ ਰਿਫੰਡ ਲਈ ਵੀ ਆਖਰੀ ਜ਼ਿੰਮੇਵਾਰੀ ਏਅਰਲਾਈਨ ਦੀ ਹੀ ਹੋਵੇਗੀ, ਕਿਉਂਕਿ ਏਜੰਟ ਉਨ੍ਹਾਂ ਦੇ ਅਧਿਕ੍ਰਿਤ ਪ੍ਰਤੀਨਿਧੀ ਹੁੰਦੇ ਹਨ। ਏਅਰਲਾਈਨਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਰਿਫੰਡ ਦੀ ਪ੍ਰਕਿਰ...
ਗੁਰਮੀਤ ਸਿੰਘ ਖੁੱਡੀਆਂ ਦੀ ਪਹਿਲਕਦਮੀ ਹੇਠ ਸੀਡ ਸਰਟੀਫਿਕੇਸ਼ਨ ਅਧਿਕਾਰੀਆਂ ਨੂੰ 40 ਟੈਬਲੇਟ ਮੁਹੱਈਆ, ਸਾਥੀ ਪੋਰਟਲ ਕਾਰਜ ਹੋਣਗੇ ਹੋਰ ਪ੍ਰਭਾਵਸ਼ਾਲੀ

ਗੁਰਮੀਤ ਸਿੰਘ ਖੁੱਡੀਆਂ ਦੀ ਪਹਿਲਕਦਮੀ ਹੇਠ ਸੀਡ ਸਰਟੀਫਿਕੇਸ਼ਨ ਅਧਿਕਾਰੀਆਂ ਨੂੰ 40 ਟੈਬਲੇਟ ਮੁਹੱਈਆ, ਸਾਥੀ ਪੋਰਟਲ ਕਾਰਜ ਹੋਣਗੇ ਹੋਰ ਪ੍ਰਭਾਵਸ਼ਾਲੀ

Breaking News
ਚੰਡੀਗੜ੍ਹ, 26 ਫ਼ਰਵਰੀ 2026: ਬੀਜ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਤੇਜ਼ ਬਣਾਉਣ ਵਾਸਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਫੀਲਡ ਸਟਾਫ ਨੂੰ ਟੈਬਲੇਟ ਮੁਹੱਈਆ ਕਰਵਾਉਣ ਦਾ ਮਹੱਤਵਪੂਰਨ ਫ਼ੈਸਲਾ ਕੀਤਾ ਹੈ, ਤਾਂ ਜੋ ਸਾਥੀ ਪੋਰਟਲ ਸਬੰਧੀ ਸਾਰਾ ਕੰਮ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾ ਸਕੇ। ਵਿਭਾਗ ਵਿੱਚ ਸੰਪੂਰਨ ਡਿਜੀਟਲ ਪ੍ਰਣਾਲੀ ਲਾਗੂ ਕਰਨ ਵੱਲ ਇਸ ਕਦਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬੀਜ ਪ੍ਰਮਾਣੀਕਰਣ ਅਧਿਕਾਰੀਆਂ ਅਤੇ ਸਹਾਇਕਾਂ ਨੂੰ 40 ਟੈਬਲੇਟ ਵੰਡੇ।ਮੰਤਰੀ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਨੂੰ ਟੈਬਲੇਟ ਦੇਣ ਨਾਲ ਕਾਗਜ਼ੀ ਕਾਰਵਾਈ ਘੱਟੇਗੀ, ਜਵਾਬਦੇਹੀ ਵਧੇਗੀ ਅਤੇ ਨਿਰੀਖਣ ਦੌਰਾਨ ਖੇਤਾਂ ਤੋਂ ਸਿੱਧਾ ਡਿਜੀਟਲ ਡਾਟਾ ਇਕੱਠਾ ਕਰਨਾ ਆਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਜੀ.ਪੀ.ਐਸ. ਤਕਨਾਲੋਜੀ ਰਾਹੀਂ ਖੇਤ ਦੀ ਸਹੀ ਭੂਗੋਲਿਕ ਸਥਿਤੀ ਦਰਜ ਕੀਤੀ ਜਾ ਸਕੇਗੀ ਅਤੇ ਮੌਕੇ ’ਤੇ ਤੁਰੰਤ ਤਸਵੀਰਾਂ ਅਪਲੋਡ ਕਰਕੇ ਫ਼ਸਲ ਦੀ ਅਸਲ ਹਾਲਤ ਨੂੰ ਅਧਿਕਾਰਤ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਡਿਜੀਟ...
ਪੰਜਾਬ ਵਿੱਚ ਕਰੱਸ਼ਰ ਮਾਲਕਾਂ ਨੂੰ ਰਾਹਤ, ਬਰਿੰਦਰ ਕੁਮਾਰ ਗੋਇਲ ਨੇ ਮਾਈਨਿੰਗ ਸਾਈਟਾਂ ਦਾ ਕੀਤਾ ਆਰੰਭ

ਪੰਜਾਬ ਵਿੱਚ ਕਰੱਸ਼ਰ ਮਾਲਕਾਂ ਨੂੰ ਰਾਹਤ, ਬਰਿੰਦਰ ਕੁਮਾਰ ਗੋਇਲ ਨੇ ਮਾਈਨਿੰਗ ਸਾਈਟਾਂ ਦਾ ਕੀਤਾ ਆਰੰਭ

Breaking News
ਚੰਡੀਗੜ੍ਹ, 26 ਫ਼ਰਵਰੀ 2026: ਖਣਨ ਖੇਤਰ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਨਿਯਮਬੱਧ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸੂਬੇ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ (ਸੀ.ਆਰ.ਐਮ.ਐਸ) ਦੀ ਸ਼ੁਰੂਆਤ ਕੀਤੀ। ਪਠਾਨਕੋਟ ਜ਼ਿਲ੍ਹੇ ਵਿੱਚ ਸਥਿਤ ਇਨ੍ਹਾਂ ਸਾਈਟਾਂ ਦੇ ਆਗਾਜ਼ ਮੌਕੇ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰੇਤ ਅਤੇ ਹੋਰ ਖਣਿਜਾਂ ਦੀ ਬਾਜ਼ਾਰ ਵਿੱਚ ਪ੍ਰਚੁਰ ਉਪਲਬਧਤਾ ਯਕੀਨੀ ਬਣੇਗੀ ਅਤੇ ਗੈਰ-ਕਾਨੂੰਨੀ ਮਾਈਨਿੰਗ ’ਤੇ ਪ੍ਰਭਾਵਸ਼ਾਲੀ ਰੋਕ ਲੱਗੇਗੀ। ਇਸ ਮੌਕੇ ਮੰਤਰੀ ਜੀ ਦੀ ਹਾਜ਼ਰੀ ਵਿੱਚ ਕਰੱਸ਼ਰ ਮਾਲਕਾਂ, ਜ਼ਮੀਨ ਮਾਲਕਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੋ ਸੀ.ਆਰ.ਐਮ.ਐਸ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਸਾਈਟਾਂ ਕੁੱਲ 4.46 ਹੈਕਟੇਅਰ ਖੇਤਰ ਵਿੱਚ ਫੈਲੀਆਂ ਹੋਣਗੀਆਂ। ਇਸ ਪਹਲ ਨਾਲ ਮਨਜ਼ੂਰਸ਼ੁਦਾ ਮਾਈਨਿੰਗ ਯੋਜਨਾਵਾਂ ਅਤੇ ਵਾਤਾਵਰਣ ਮਿਆਰਾਂ ਅਨੁਸਾਰ ਰਜਿਸਟਰਡ ਕਰੱਸ਼ਰ ਯੂਨਿਟ ਸਿੱਧੇ ਤੌਰ ’ਤੇ ਖਣਨ ਕਾਰਜਾਂ ਵਿੱਚ ਸ਼ਾਮਲ ਹੋ ਸਕਣਗੇ। ਸ੍ਰੀ ਗੋਇਲ ਨੇ ਕਿਹਾ ਕ...
ਮਾਲਕ ਦੇ ਘਰ ਨਕਲੀ ਈਡੀ ਛਾਪਾ ਪਵਾ ਕੇ ਨੌਕਰਾਣੀ ਨੇ ਕੀਤੀ ਵੱਡੀ ਲੁੱਟ; 350 ਕੈਮਰਿਆਂ ਨੇ ਖੋਲ੍ਹਿਆ ਭੇਦ

ਮਾਲਕ ਦੇ ਘਰ ਨਕਲੀ ਈਡੀ ਛਾਪਾ ਪਵਾ ਕੇ ਨੌਕਰਾਣੀ ਨੇ ਕੀਤੀ ਵੱਡੀ ਲੁੱਟ; 350 ਕੈਮਰਿਆਂ ਨੇ ਖੋਲ੍ਹਿਆ ਭੇਦ

National News
ਦੱਖਣੀ ਦਿੱਲੀ, 26 farbery 2026: ਪੁਲਿਸ ਨੇ ਨਿਊ ਫ੍ਰੈਂਡਜ਼ ਕਲੋਨੀ ਵਿੱਚ ਇੱਕ ਬਜ਼ੁਰਗ ਦੰਪਤੀ ਦੇ ਘਰ ਨਕਲੀ ਈਡੀ ਛਾਪਾ ਮਾਰਨ ਦੇ ਮਾਮਲੇ ਵਿੱਚ ਘਰੇਲੂ ਨੌਕਰਾਣੀ ਅਤੇ ਉਸ ਦੀ ਭਾਬੀ ਨੂੰ ਕਾਬੂ ਕਰ ਲਿਆ ਹੈ। ਜਦਕਿ ਈਡੀ ਅਧਿਕਾਰੀ ਬਣ ਕੇ ਕਾਰਵਾਈ ਕਰਨ ਵਾਲੇ ਤਿੰਨ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਮੁਤਾਬਕ ਪੀੜਤ ਜੋੜੇ ਨੇ 13 ਫਰਵਰੀ ਨੂੰ ਫਰਜ਼ੀ ਛਾਪੇਬਾਜ਼ੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਈਡੀ ਦੇ ਵਕੀਲ ਨੇ ਖੋਲ੍ਹਿਆ ਭੇਦ ਐਡੀਸ਼ਨਲ ਡੀਸੀਪੀ ਐਸ਼ਵਰਿਆ ਸ਼ਰਮਾ ਨੇ ਦੱਸਿਆ ਕਿ ਇਹ ਵਾਰਦਾਤ 11 ਫਰਵਰੀ ਨੂੰ ਵਾਪਰੀ। ਛਾਪੇ ਦੌਰਾਨ ਸੇਵਾਮੁਕਤ ਡਾਕਟਰ ਊਸ਼ਾ ਸੱਭਰਵਾਲ ਨੇ ਚੁਪਚਾਪ ਇੱਕ ਵਾਧੂ ਮੋਬਾਈਲ ਫੋਨ ਰਾਹੀਂ ਆਪਣੇ ਪੋਤੇ ਕੁਨਾਲ ਸੱਭਰਵਾਲ ਨੂੰ ਸੂਚਿਤ ਕੀਤਾ। ਕੁਨਾਲ, ਜੋ ਕਿ ਈਡੀ ਨਾਲ ਸੰਬੰਧਿਤ ਵਕੀਲ ਹਨ, ਨੇ ਇਸ ਕਾਰਵਾਈ ਨੂੰ ਜਾਲਸਾਜ਼ੀ ਕਰਾਰ ਦੇ ਕੇ ਸੱਚ ਸਾਹਮਣੇ ਲਿਆ। ਉਸ ਵੇਲੇ ਤੱਕ ਦੋਸ਼ੀ ਘਰ ਦੀ ਨਕਦੀ, ਗਹਿਣੇ ਅਤੇ ਕੀਮਤੀ ਘੜੀਆਂ ਇਕੱਠੀਆਂ ਕਰ ਚੁੱਕੇ ਸਨ। ਅਲਾਰਮ ਬਜਣ ‘ਤੇ ਦੋਸ਼ੀ ਕਰੀਬ 4 ਲੱਖ ਰੁਪਏ ਨਕਦ ਅਤੇ 6-7 ਮਹਿੰਗੀਆਂ ਘੜੀਆਂ ਲੈ ਕੇ ਫਰਾਰ ਹੋ ਗਏ। ਸੀਸੀਟੀਵ...
ਪੀਐਮ ਮੋਦੀ ਅਤੇ ਨੇਤਨਯਾਹੂ ਦੀ ਮੁਲਾਕਾਤ ਦੌਰਾਨ ਭਾਰਤ-ਇਜ਼ਰਾਈਲ ਵਿਚ ਕਈ ਅਹਿਮ ਸਮਝੌਤੇ, ਦੋਵੇਂ ਦੇਸ਼ ਦਹਿਸ਼ਤਗਰਦੀ ਵਿਰੁੱਧ ਇਕਜੁੱਟ

ਪੀਐਮ ਮੋਦੀ ਅਤੇ ਨੇਤਨਯਾਹੂ ਦੀ ਮੁਲਾਕਾਤ ਦੌਰਾਨ ਭਾਰਤ-ਇਜ਼ਰਾਈਲ ਵਿਚ ਕਈ ਅਹਿਮ ਸਮਝੌਤੇ, ਦੋਵੇਂ ਦੇਸ਼ ਦਹਿਸ਼ਤਗਰਦੀ ਵਿਰੁੱਧ ਇਕਜੁੱਟ

National News
ਨਵੀਂ ਦਿੱਲੀ 26 ਫਰਬਰੀ 2026: ਭਾਰਤ ਅਤੇ ਇਜ਼ਰਾਈਲ ਦੇ ਦੋਤਰਫ਼ਾ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹਾਜ਼ਰੀ ਵਿੱਚ ਕਈ ਅਹਿਮ ਸਮਝੌਤਿਆਂ (ਐਮਓਯੂ) ‘ਤੇ ਹਸਤਾਖਰ ਕੀਤੇ ਗਏ। ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ “ਸ਼ਾਲੋਮ” ਸ਼ਬਦ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੇ ਵਫ਼ਦ ਵੱਲੋਂ ਕੀਤੇ ਗਏ ਗਰਮਜੋਸ਼ੀ ਭਰੇ ਸਵਾਗਤ ਲਈ ਧੰਨਵਾਦ ਪ੍ਰਗਟਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨੌਂ ਸਾਲ ਪਹਿਲਾਂ ਉਨ੍ਹਾਂ ਨੂੰ ਪਹਿਲੀ ਵਾਰ ਇਜ਼ਰਾਈਲ ਆਉਣ ਦਾ ਮੌਕਾ ਮਿਲਿਆ ਸੀ ਅਤੇ ਹੁਣ ਦੁਬਾਰਾ ਇੱਥੇ ਪਹੁੰਚਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਮੌਕਾ ਹੈ। ‘ਕੇਨੇਸੈੱਟ ਮੈਡਲ’ 1.4 ਅਰਬ ਭਾਰਤੀਆਂ ਨੂੰ ਸਮਰਪਿਤ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ‘ਸਪੀਕਰ ਆਫ਼ ਦ ਨੇਸੈੱਟ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਮਾਣ 1.4 ਅਰਬ ਭਾਰਤੀਆਂ ਅਤੇ ਭਾਰਤ-ਇਜ਼ਰਾਈਲ ਦੋਸਤੀ ਨੂੰ ਸਮਰਪਿਤ ਕ...
ਔਰਤਾਂ ਦੇ ਮਾਣ-ਸਨਮਾਨ ਨਾਲ ਖਿਲਵਾ਼ੜ ਕਿਸੇ ਵੀ ਕੀਮਤ ‘ਤੇ ਸਹਿਨ ਨਹੀਂ ਕੀਤਾ ਜਾਵੇਗਾ: ਡਾ. ਬਲਜੀਤ ਕੌਰ

ਔਰਤਾਂ ਦੇ ਮਾਣ-ਸਨਮਾਨ ਨਾਲ ਖਿਲਵਾ਼ੜ ਕਿਸੇ ਵੀ ਕੀਮਤ ‘ਤੇ ਸਹਿਨ ਨਹੀਂ ਕੀਤਾ ਜਾਵੇਗਾ: ਡਾ. ਬਲਜੀਤ ਕੌਰ

Breaking News, Uncategorized
ਚੰਡੀਗੜ੍ਹ 26 ਫਰਬਰੀ 2026: ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ਼ਤਿਹਾਰਾਂ ਵਿੱਚ ਮਹਿਲਾਵਾਂ ਦੇ ਅਸ਼ਲੀਲ ਅਤੇ ਅਪਮਾਨਜਨਕ ਪ੍ਰਦਰਸ਼ਨ ਦੇ ਵਧ ਰਹੇ ਮਾਮਲਿਆਂ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੇ ਮਾਣ-ਸਨਮਾਨ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਕਦੇ ਵੀ ਸਹਿਨ ਨਹੀਂ ਕਰੇਗੀ। ਇਸ ਮਾਮਲੇ ਸਬੰਧੀ ਗੱਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ, “ਵੱਖ-ਵੱਖ ਇਸ਼ਤਿਹਾਰਾਂ ਰਾਹੀਂ ਔਰਤਾਂ ਨੂੰ ਅਸ਼ਲੀਲ ਅਤੇ ਅਪਮਾਨਜਨਕ ਢੰਗ ਨਾਲ ਪੇਸ਼ ਕਰਨ ਦੇ ਕਈ ਮਾਮਲੇ ਵਿਭਾਗ ਦੇ ਧਿਆਨ ਵਿੱਚ ਆਏ ਹਨ, ਜੋ ਬਹੁਤ ਹੀ ਚਿੰਤਾਜਨਕ ਹਨ। ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ, 1986 ਅਧੀਨ ਔਰਤਾਂ ਦੇ ਕਿਸੇ ਵੀ ਅਪਮਾਨਜਨਕ ਜਾਂ ਅਸ਼ਲੀਲ ਚਿੱਤਰਣ ’ਤੇ ਸਖ਼ਤ ਪਾਬੰਦੀ ਹੈ।” ਉਨ੍ਹਾਂ ਨੇ ਹੋਰ ਕਿਹਾ ਕਿ ਇਸ਼ਤਿਹਾਰਾਂ, ਪ੍ਰਕਾਸ਼ਨਾਂ, ਪੇਂਟਿੰਗਾਂ ਜਾਂ ਕਿਸੇ ਵੀ ਹੋਰ ਮੀਡੀਆ ਮਾਧਿਅਮ ਰਾਹੀਂ ਮਹਿਲਾਵਾਂ ਨੂੰ ਗਲਤ ਅਤੇ ਅਪਮਾਨਜਨਕ ਢੰਗ ਨਾਲ ਦਰਸਾਉਣਾ ਕਾਨੂੰਨੀ ਤੌਰ ’ਤੇ ਦੰਡਨਯੋਗ ਅਪਰਾਧ ਹੈ। ਐਕਟ ਦੀ ਉਲੰਘਣਾ...
ਡਾ. ਨਿਧੀ ਕੁਮੁਦ ਬੰਬਾਹ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਕਾਰਜਭਾਰ ਸੰਭਾਲਿਆ

ਡਾ. ਨਿਧੀ ਕੁਮੁਦ ਬੰਬਾਹ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਕਾਰਜਭਾਰ ਸੰਭਾਲਿਆ

Uncategorized
ਹੁਸ਼ਿਆਰਪੁਰ, 25 ਫਰਵਰੀ 2026 : ਡਾ. ਨਿਧੀ ਕੁਮੁਦ ਬੰਬਾਹ ਨੇ ਅੱਜ ਹੁਸ਼ਿਆਰਪੁਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। 2012 ਬੈਚ ਦੀ ਪੀ.ਸੀ.ਐਸ ਅਧਿਕਾਰੀ ਡਾ. ਬੰਬਾਹ ਨੇ ਡੀ.ਐਮ.ਸੀ., ਲੁਧਿਆਣਾ ਤੋਂ ਐਮ.ਬੀ.ਬੀ.ਐਸ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੇ ਤੌਰ ‘ਤੇ ਸੇਵਾ ਦੇ ਚੁੱਕੇ ਹਨ। ਉਨ੍ਹਾਂ ਮੋਗਾ, ਗੁਰਦਾਸਪੁਰ, ਅਜਨਾਲਾ ਅਤੇ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ‘ਤੇ ਕੰਮ ਕਰਦਿਆਂ ਵਿਆਪਕ ਅਨੁਭਵ ਪ੍ਰਾਪਤ ਕੀਤਾ ਹੈ। ਅਹੁਦਾ ਸੰਭਾਲਣ ਉਪਰੰਤ ਡਾ. ਨਿਧੀ ਕੁਮੁਦ ਬੰਬਾਹ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਪ੍ਰਾਥਮਿਕਤਾ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਯੋਜਨਾਵਾਂ ਦਾ ਫ਼ਾਇਦਾ ਪਾਰਦਰਸ਼ੀ, ਭ੍ਰਿਸ਼ਟਾਚਾਰ-ਰਹਿਤ ਅਤੇ ਸਮੇਂਬੱਧ ਢੰਗ ਨਾਲ ਪਹੁੰਚਾਉਣਾ ਹੋਵੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਸ਼ਾਸਕੀ ਸੇਵਾਵਾਂ ਨੂੰ ਹੋਰ ਵੀ ਆਸਾਨ, ਸੁਗਮ ਅਤੇ ਲੋਕ-ਕੇਂਦਰਿਤ ਬਣਾਇਆ ਜਾਵੇਗਾ, ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਕਾਰਜਾਂ ਦੌਰ...
ਪਾਕਿਸਤਾਨ ਵੱਲੋਂ ਪਾਲੇ ਜਾ ਰਹੇ ਅੱਤਵਾਦ ਦਾ ਡਟ ਕੇ ਸਾਹਮਣਾ ਕਰ ਰਹੀ ਹੈ ਪੰਜਾਬ ਪੁਲਿਸ : ਭਗਵੰਤ ਸਿੰਘ ਮਾਨ

ਪਾਕਿਸਤਾਨ ਵੱਲੋਂ ਪਾਲੇ ਜਾ ਰਹੇ ਅੱਤਵਾਦ ਦਾ ਡਟ ਕੇ ਸਾਹਮਣਾ ਕਰ ਰਹੀ ਹੈ ਪੰਜਾਬ ਪੁਲਿਸ : ਭਗਵੰਤ ਸਿੰਘ ਮਾਨ

Breaking News
ਜਲੰਧਰ, 25 ਫਰਵਰੀ 2026 : ਪੰਜਾਬ ਦੇ ਮੁੱਖ ਮੰਤਰੀ Bhagwant Singh Mann ਨੇ ਅੱਜ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਹਰ ਰੋਜ਼ ਪਾਕਿਸਤਾਨ ਵੱਲੋਂ ਡਰੋਨਾਂ ਅਤੇ ਸਮਾਜ ਵਿਰੋਧੀ ਤੱਤਾਂ ਰਾਹੀਂ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ Punjab Police ਮੁਸਤੈਦੀ ਨਾਲ ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਕਰ ਰਹੀ ਹੈ ਅਤੇ ਇਹ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੀ ਸੁਰੱਖਿਆ ਲਈ ਵੀ ਆਪਣਾ ਫਰਜ਼ ਨਿਭਾ ਰਹੀ ਹੈ। ਜਲੰਧਰ ਦੇ Punjab Armed Police Ground ਵਿੱਚ ਹੋਈ ਪਾਸਿੰਗ ਆਊਟ ਪਰੇਡ ਦੌਰਾਨ ਮੁੱਖ ਮੰਤਰੀ ਨੇ 2,577 ਨਵੇਂ ਪੁਲਿਸ ਜਵਾਨਾਂ ਨੂੰ ਰਸਮੀ ਤੌਰ ‘ਤੇ ਫੋਰਸ ਵਿੱਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਇਹ ਭਰਤੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ ਅਤੇ ਪੁਲਿਸ ਦੇ ਆਧੁਨਿਕੀਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ 12,010 ਤੋਂ ਵੱਧ ਪੁਲਿਸ ਕਰਮਚਾਰੀ ਭਰਤੀ ਕੀਤੇ ਗਏ ਹਨ। ਫੋਰਸ ਨੂੰ ਵਿਗਿਆਨਕ ਢੰਗ ਨਾਲ ਮਜ਼ਬੂਤ ਬਣਾਉਣ ਲਈ 1,100 ਕਰੋੜ ਰੁਪਏ ਰੱਖੇ ਗਏ ਹਨ। ਸਾ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਲਈ ਵੱਡਾ ਤੋਹਫ਼ਾ ਐਲਾਨਿਆ, ਮਾਲਵਾ ਦੇ ਚਾਰ ਜ਼ਿਲ੍ਹਿਆਂ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਲਈ ਵੱਡਾ ਤੋਹਫ਼ਾ ਐਲਾਨਿਆ, ਮਾਲਵਾ ਦੇ ਚਾਰ ਜ਼ਿਲ੍ਹਿਆਂ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣੀ

Breaking News
ਮਖੂ/ਚੰਡੀਗੜ੍ਹ, 25 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ (ਰੀਲਾਈਨਿੰਗ) ਦੇ ਪਹਿਲੇ ਪੜਾਅ ਦਾ ਉਦਘਾਟਨ ਕਰਦਿਆਂ ਇਸਨੂੰ ਕਿਸਾਨਾਂ ਲਈ ਇਤਿਹਾਸਕ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਦੇ ਪਾਣੀਆਂ ਦੀ ਰੱਖਿਆ ਅਤੇ ਮਾਲਵਾ ਖੇਤਰ ਦੀ ਖੇਤੀਬਾੜੀ ਨੂੰ ਮਜ਼ਬੂਤੀ ਦੇਣ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ 180 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਨਾਲ ਨਹਿਰ ਦੀ ਸਮਰੱਥਾ ਵਿੱਚ 2,681 ਕਿਊਸਿਕ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸ ਦੀ ਕੁੱਲ ਸਮਰੱਥਾ 11,192 ਕਿਊਸਿਕ ਤੋਂ ਵਧ ਕੇ 13,873 ਕਿਊਸਿਕ ਹੋ ਗਈ ਹੈ। ਨਹਿਰ ਦੀ ਡੂੰਘਾਈ 18 ਫੁੱਟ ਤੋਂ 21 ਫੁੱਟ ਅਤੇ ਚੌੜਾਈ 163 ਫੁੱਟ ਤੋਂ 180 ਫੁੱਟ ਤੱਕ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਜੀਵਨ ਰੇਖਾ ਹੈ। ਇਸ ਦੇ ਨਵੀਨੀਕਰਨ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ 14 ਬਲਾਕਾਂ ਨੂੰ ਸਿੱਧਾ ਲਾਭ ਹੋਵੇਗਾ ਅਤੇ ਕਰੀਬ 6,45,20...
ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ਏਐਸਆਈ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ਏਐਸਆਈ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

Breaking News
ਚੰਡੀਗੜ੍ਹ, 25 ਫਰਵਰੀ 2026:  ਪੰਜਾਬ ਪੁਲਿਸ ਦੀ ਛਵੀ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੀ ਕੈਲਾਸ਼ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਜਨਕ ਰਾਜ ਨੂੰ 15,000 ਰੁਪਏ ਦੀ ਰਿਸ਼ਵਤ ਕਬੂਲ ਕਰਦੇ ਹੋਏ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਦੋਸ਼ੀ ਏਐਸਆਈ ਇੱਕ ਧੋਖਾਧੜੀ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਨੂੰ ਪੁਲਿਸ ਰਿਮਾਂਡ ’ਤੇ ਨਾ ਲੈਣ ਅਤੇ ਉਸ ਨਾਲ ਨਰਮੀ ਵਰਤਣ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਮਾਮਲੇ ਅਨੁਸਾਰ, ਨਿਊ ਕੁੰਦਨਪੁਰੀ ਦੇ ਵਸਨੀਕ ਅਮਿਤ ਕੁਮਾਰ ਪੱਬੀ ਖ਼ਿਲਾਫ਼ 5 ਜਨਵਰੀ ਨੂੰ ਧਾਰਾ 420 ਤਹਿਤ 4.57 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਗੌਰਵ ਕੁਮਾਰ ਨੇ ਵਿਜੀਲੈਂਸ ਨੂੰ ਦੱਸਿਆ ਕਿ ਏਐਸਆਈ ਜਨਕ ਰਾਜ ਉਸ ਦੇ ਭਰਾ ਨੂੰ ਰਿਮਾਂਡ ’ਤੇ ਨਾ ਭੇਜਣ ਦੇ ਵਾਅਦੇ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹ...