ਚੰਡੀਗੜ੍ਹ ਦੇ ਚਰਚਿਤ ਚੀਨੀ ਕਤਲ ਕੇਸ ਦੇ ਦੋਵੇਂ ਦੋਸ਼ੀਆਂ ਦਾ ਹਰਿਆਣਾ ਵਿੱਚ ਐਨਕਾਊਂਟਰ ਹੋ ਗਿਆ, ਪੁਲਿਸ ਨੇ ਮੋਟਰਸਾਈਕਲ ਅਤੇ ਹਥਿਆਰ ਕੀਤੇ ਬਰਾਮਦ
ਚੰਡੀਗੜ੍ਹ, 19 ਮਾਰਚ 2026: ਚੰਡੀਗੜ੍ਹ ਦੇ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਨਾਗਰਾ ਉਰਫ਼ ਚੀਨੀ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਹਰਿਆਣਾ ਵਿੱਚ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਕੈਥਲ ਵਿੱਚ ਹੋਈ। ਇਹ ਓਪਰੇਸ਼ਨ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦੋਸ਼ੀਆਂ ਕੋਲੋਂ ਕਤਲ ਵਿੱਚ ਵਰਤੀ ਗਈ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਕਰ ਲਏ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਨ ਉਰਫ਼ ਪੀਯੂਸ਼ ਪਹਿਲਵਾਨ (ਵਸਨੀਕ ਫਿਰੋਜ਼ਪੁਰ) ਅਤੇ ਪ੍ਰੀਤਮ ਸ਼ਾਹ (ਵਸਨੀਕ ਨਵਾਂਸ਼ਹਿਰ) ਵਜੋਂ ਹੋਈ ਹੈ। ਚਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਨਾ ਕਰਵਾਉਣ ‘ਤੇ ਅੜੇ ਰਹਿਣ ਦਾ ਫ਼ੈਸਲਾ ਕੀਤਾ ਹੋਇਆ ਸੀ।
ਚਮਨਪ੍ਰੀਤ ਦੇ ਚਾਚੇ ਦੇ ਪੁੱਤਰ ਮੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਅਣਪਛਾਤੀਆਂ ਔਰਤਾਂ ‘ਤੇ ਸ਼ੱਕ ਹੈ ਜੋ ਉਨ੍ਹਾਂ ਦੇ ਪਿੰਡ ਨਾਲ ਸੰਬੰਧਤ ਨਹੀਂ ਹਨ। ਉਸਨੇ ਕਿਹਾ ਕਿ ਇੱਕ ਔਰਤ ਨਾਲ ਗੱਲਬਾਤ ਦੌਰਾਨ ਦੂਜੀ ਔਰਤ ਦਾ ਨਾਮ ਸਾਹਮਣੇ ਆਇਆ। ਔਰਤ ਦੇ ਮੁਤਾਬਕ ਗੋਲ...









