ਹਰਿਆਣਾ ’ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼, ਸੁਖਬੀਰ ਬਾਦਲ ਨੇ 7 ਮੈਂਬਰੀ ਕੋਰ ਕਮੇਟੀ ਦਾ ਕੀਤਾ ਐਲਾਨ
ਚੰਡੀਗੜ੍ਹ, 31 ਅਗਸਤ 2026: ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਆਪਣੀ ਜਥੇਬੰਦਕ ਪਕੜ ਨੂੰ ਮੁੜ ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਇਕਾਈ ਲਈ 7 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਪਾਰਟੀ ਮੁਤਾਬਕ ਇਹ ਫੈਸਲਾ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਹਰਕੇਸ਼ ਸਿੰਘ ਮੋਹਰੀ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ।
ਪਾਰਟੀ ਦੇ ਸੀਨੀਅਰ ਆਗੂ ਅਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਨਵੀਂ ਕੋਰ ਕਮੇਟੀ ਵਿੱਚ ਬਲਦੇਵ ਸਿੰਘ ਕਾਇਮਪੁਰ, ਰਘੂਜੀਤ ਸਿੰਘ ਕਰਨਾਲ, ਰਵਿੰਦਰ ਸਿੰਘ ਰਾਣਾ, ਸੁਖਸਾਗਰ ਸਿੰਘ, ਹਰਭਜਨ ਸਿੰਘ ਮਸਾਣਾ, ਹਰਪਾਲ ਸਿੰਘ ਅਹਿਰਾਵਾਂ ਅਤੇ ਪ੍ਰਿਥੀਪਾਲ ਸਿੰਘ ਝੱਬਰ ਨੂੰ ਸ਼ਾਮਲ ਕੀਤਾ ਗਿਆ ਹੈ।
ਅਗਲੇ ਪੜਾਅ ਵਿੱਚ ਕੋਰ ਕਮੇਟੀ ਦਾ ਕੀਤਾ ਜਾਵੇਗਾ ਵਿਸਥਾਰ
ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੋਰ ਕਮੇਟੀ ਵਿੱਚ 7 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਬਾਕੀ ਮੈਂਬਰਾਂ ਦਾ ਐਲਾਨ ਆਉਣ ਵਾਲੇ ਪੜਾਅ ...









