Canada ’ਚ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਝਟਕਾ, MITT ਕਾਲਜ ਦੀਆਂ ਸਰਗਰਮੀਆਂ ਹੋਣਗੀਆਂ ਬੰਦ; RRC Polytech ਸੰਭਾਲੇਗਾ ਜ਼ਿੰਮੇਵਾਰੀ
ਕੈਨੇਡਾ, 2 ਸਤੰਬਰ 2026: ਸਤੰਬਰ ਦਾ ਮਹੀਨਾ ਆਉਂਦੇ ਹੀ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕੈਂਪਸ ਨਵੇਂ ਵਿਦਿਆਰਥੀਆਂ ਨਾਲ ਗੂੰਜ ਉੱਠਦੇ ਸਨ। ਹੱਥਾਂ ਵਿੱਚ ਦਾਖ਼ਲੇ ਨਾਲ ਸਬੰਧਤ ਦਸਤਾਵੇਜ਼, ਮੋਢਿਆਂ ’ਤੇ ਬੈਗ ਅਤੇ ਅੱਖਾਂ ਵਿੱਚ ਵਿਦੇਸ਼ੀ ਸਿੱਖਿਆ ਤੇ ਬਿਹਤਰ ਭਵਿੱਖ ਦੇ ਸੁਪਨੇ—ਇਨ੍ਹਾਂ ਵਿਦਿਆਰਥੀਆਂ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਵੀ ਕਾਫ਼ੀ ਵੱਡੀ ਹੁੰਦੀ ਸੀ। ਪਰ ਹੁਣ ਕੈਨੇਡਾ ਦੇ ਕਈ ਕੈਂਪਸਾਂ ਦੀ ਇਹ ਰੌਣਕ ਹੌਲੀ-ਹੌਲੀ ਘੱਟ ਹੁੰਦੀ ਨਜ਼ਰ ਆ ਰਹੀ ਹੈ।
ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਲਾਗੂ ਕੀਤੀ ਗਈ ਕੈਪ ਦਾ ਅਸਰ ਹੁਣ ਸਿੱਧਾ ਸਿੱਖਿਆ ਸੰਸਥਾਵਾਂ ਦੇ ਦਾਖ਼ਲਿਆਂ, ਕਲਾਸਰੂਮਾਂ ਅਤੇ ਵਿੱਤੀ ਹਾਲਾਤਾਂ ’ਤੇ ਪੈ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ ਨੇ ਉਨ੍ਹਾਂ ਕਾਲਜਾਂ ਲਈ ਚੁਣੌਤੀਆਂ ਵਧਾ ਦਿੱਤੀਆਂ ਹਨ, ਜਿਨ੍ਹਾਂ ਦੀ ਆਮਦਨ ਦਾ ਵੱਡਾ ਹਿੱਸਾ ਵਿਦੇਸ਼ੀ ਵਿਦਿਆਰਥੀਆਂ ਤੋਂ ਮਿਲਣ ਵਾਲੀ ਫ਼ੀਸ ’ਤੇ ਨਿਰਭਰ ਕਰਦਾ ਸੀ।
2026 ਵਿੱਚ ਵਿਦਿਆਰਥੀਆਂ ਦੀ ਆਮਦ ’ਚ ਵੱਡੀ ਕਮੀ
ਇਮੀਗ੍ਰੇਸ਼ਨ, ਰਿਫ਼ਿਊ...









