ਪੰਜਾਬ ਦੇ ਸਰਕਾਰੀ ਬੱਸ ਬੇੜੇ ਨੂੰ ਮਿਲੇਗਾ ਵੱਡਾ ਹੁਲਾਰਾ, ਸਤੰਬਰ ਮੱਧ ਤੱਕ PRTC ਵਿੱਚ ਸ਼ਾਮਲ ਹੋਣਗੀਆਂ 100 ‘PRTC Junior’ ਬੱਸਾਂ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 17 ਅਗਸਤ 2026: ਪੰਜਾਬ ਦੇ ਪੇਂਡੂ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਜਨਤਕ ਆਵਾਜਾਈ ਦੀ ਸਹੂਲਤ ਨੂੰ ਹੋਰ ਬਿਹਤਰ ਅਤੇ ਵਿਸ਼ਾਲ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸਤੰਬਰ 2026 ਦੇ ਮੱਧ ਤੱਕ 100 ਆਧੁਨਿਕ ‘PRTC Junior’ ਬੱਸਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਬੇੜੇ ਵਿੱਚ ਸ਼ਾਮਲ ਕਰ ਦਿੱਤੀਆਂ ਜਾਣਗੀਆਂ।
ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਬੱਸਾਂ ਪੂਰੀ ਤਰ੍ਹਾਂ ਤਿਆਰ ਮਿਡੀ ਬੱਸਾਂ ਹਨ, ਜਿਨ੍ਹਾਂ ਦੀ ਤਿਆਰੀ ਅਤੇ ਸਪਲਾਈ ਆਇਸ਼ਰ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਬੱਸਾਂ ਦੇ ਬੇੜੇ ਵਿੱਚ ਸ਼ਾਮਲ ਹੋਣ ਨਾਲ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਯਾਤਰੀਆਂ ਨੂੰ ਵਧੇਰੇ ਸੁਵਿਧਾਜਨਕ ਅਤੇ ਭਰੋਸੇਮੰਦ ਆਵਾਜਾਈ ਸੇਵਾ ਮਿਲਣ ਦੀ ਉਮੀਦ ਹੈ।
ਜਨਤਕ ਆਵਾਜਾਈ ਦੀ ਗੁਣਵੱਤਾ ਵਧਾਉਣ ’ਤੇ ਜ਼ੋਰ
ਸਮੀਖਿਆ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ...









