ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਘਰ ਬੈਠੇ ਡਾਊਨਲੋਡ ਕਰੋ ਹੈਲਥ ਕਾਰਡ, SHA ਪੰਜਾਬ ਨੇ ਸ਼ੁਰੂ ਕੀਤੀ ਡਿਜੀਟਲ ਸੁਵਿਧਾ
ਚੰਡੀਗੜ੍ਹ, 4 ਸਤੰਬਰ 2026: ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ (MMSY) ਤਹਿਤ ਲਾਭਪਾਤਰੀਆਂ ਲਈ ਇੱਕ ਹੋਰ ਵੱਡੀ ਸਹੂਲਤ ਸ਼ੁਰੂ ਕੀਤੀ ਗਈ ਹੈ। ਨਾਗਰਿਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਅਤੇ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਦੇ ਉਦੇਸ਼ ਨਾਲ ਸਟੇਟ ਹੈਲਥ ਏਜੰਸੀ (SHA), ਪੰਜਾਬ ਨੇ ਲਾਭਪਾਤਰੀਆਂ ਨੂੰ ਆਪਣਾ ਹੈਲਥ ਕਾਰਡ ਅਧਿਕਾਰਤ ਪੋਰਟਲ ਰਾਹੀਂ ਆਨਲਾਈਨ ਦੇਖਣ ਅਤੇ ਡਾਊਨਲੋਡ ਕਰਨ ਦੀ ਸੁਵਿਧਾ ਮੁਹੱਈਆ ਕਰ ਦਿੱਤੀ ਹੈ।
ਇਸ ਡਿਜੀਟਲ ਸਹੂਲਤ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਯੋਗ ਲਾਭਪਾਤਰੀਆਂ ਨੂੰ ਹੁਣ ਸਿਰਫ਼ ਹੈਲਥ ਕਾਰਡ ਦੀ ਕਾਪੀ ਲੈਣ ਲਈ ਕਿਸੇ ਕੇਂਦਰ ਜਾਂ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਲੋੜੀਂਦੀ ਵੈਰੀਫਿਕੇਸ਼ਨ ਅਤੇ e-KYC ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੈਲਥ ਕਾਰਡ ਨੂੰ ਆਨਲਾਈਨ ਐਕਸੈੱਸ ਕਰਕੇ PDF ਰੂਪ ਵਿੱਚ ਡਾਊਨਲੋਡ ਕੀਤਾ ਜਾ ਸਕੇਗਾ।
ਲਾਭਪਾਤਰੀ ਇਸ ਡਿਜੀਟਲ ਕਾਰਡ ਨੂੰ ਆਪਣੇ ਮੋਬਾਈਲ ਫੋਨ ਵਿੱਚ ਸੁਰੱਖਿਅਤ ਰੱਖ ਸਕਦੇ ਹਨ ਜਾਂ ਭਵਿੱਖ ਵਿੱਚ ਲੋੜ ਪੈਣ ’ਤੇ ਇਸ ਦੀ ਪ੍ਰਿੰਟ ਕੀਤੀ ਕਾਪੀ ਵੀ ਵਰਤ ਸਕਦੇ ਹਨ। ਇਸ ਨਾਲ ਕਾਗਜ਼ੀ ਕਾਰਵਾਈ ਘਟਣ ਦੇ ਨਾਲ-...









