ORP ਸਿਸਟਮ ਤਹਿਤ DSP ਵਜੋਂ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਰੈਗੂਲਰ ਕਰਨ ਦਾ ਰਾਹ ਪੱਧਰਾ
ਚੰਡੀਗੜ੍ਹ, 11 ਅਕਤੂਬਰ, 2026: ਚੰਡੀਗੜ੍ਹ ਪੁਲਿਸ ਵਿੱਚ ਲੰਬੇ ਸਮੇਂ ਤੋਂ ਆਰਡਰਲੀ ਰੂਮ ਪ੍ਰਮੋਸ਼ਨ (ORP) ਪ੍ਰਣਾਲੀ ਤਹਿਤ ਡੀਐੱਸਪੀ ਵਜੋਂ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਰੈਗੂਲਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਵਿਭਾਗੀ ਤਰੱਕੀ ਕਮੇਟੀ (DPC) ਦੀ ਮੀਟਿੰਗ ਦੌਰਾਨ 11 ਡੀਐੱਸਪੀਜ਼ ਨੂੰ ਰੈਗੂਲਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਜਾਣਕਾਰੀ ਅਨੁਸਾਰ, ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਸਬੰਧਤ ਫਾਈਲ ਲੈ ਕੇ ਖ਼ੁਦ ਦਿੱਲੀ ਪਹੁੰਚੇ ਸਨ। ਇਸ ਮੌਕੇ ਆਈਜੀਪੀ ਪੁਸ਼ਪਿੰਦਰ ਵੀ ਮੌਜੂਦ ਸਨ। ਸਬੰਧਤ ਅਧਿਕਾਰੀਆਂ ਨੂੰ ਰੈਗੂਲਰ ਡੀਐੱਸਪੀ ਵਜੋਂ ਤਰੱਕੀ ਦੇਣ ਸਬੰਧੀ ਹੁਕਮ ਜਲਦੀ ਜਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇੱਕ ਇੰਸਪੈਕਟਰ ਨੂੰ ਵੀ ORP ਤਹਿਤ ਡੀਐੱਸਪੀ ਵਜੋਂ ਤਰੱਕੀ ਦਿੱਤੇ ਜਾਣ ਦੀ ਜਾਣਕਾਰੀ ਹੈ।
ਇਹ ਅਧਿਕਾਰੀ ਬਣਨਗੇ ਰੈਗੂਲਰ ਡੀਐੱਸਪੀਰੈਗੂਲਰ ਡੀਐੱਸਪੀ ਬਣਨ ਵਾਲੇ ਅਧਿਕਾਰੀਆਂ ਵਿੱਚ ਸ਼੍ਰੀ ਪ੍ਰਕਾਸ਼, ਮੰਜੂ, ਗੁਰਜੀਤ ਕੌਰ, ਜਸਵਿੰਦਰ ਕੌਰ, ਸੁਖਦੀਪ, ਨੀਰਜ ਸਰਨਾ, ਰਣਜੋਤ ਸਿੰਘ, ਮਲਕੀਤ ਅਤੇ ਪੂਨਮ ਦਿਲਾਵ...









