ਪੰਜਾਬ ਸਰਕਾਰ ਅਤੇ ਯੁਵਰਾਜ ਸਿੰਘ ਦੀ YouWeCan Foundation ਵਿਚਾਲੇ ਸਮਝੌਤਾ, ਪਟਿਆਲਾ ’ਚ 20 ਹਜ਼ਾਰ ਲੋਕਾਂ ਦੀ ਹੋਵੇਗੀ ਕੈਂਸਰ ਸਕ੍ਰੀਨਿੰਗ
ਚੰਡੀਗੜ੍ਹ, 12 ਅਕਤੂਬਰ 2026: ਕੈਂਸਰ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਕਰਕੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੈਂਸਰ ਸਕ੍ਰੀਨਿੰਗ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਇਸੇ ਤਹਿਤ ਪੰਜਾਬ ਸਰਕਾਰ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਸਥਾਪਤ YouWeCan Foundation ਨਾਲ ਜ਼ਿਲ੍ਹਾ ਪਟਿਆਲਾ ਵਿੱਚ ਛਾਤੀ ਅਤੇ ਮੂੰਹ ਦੇ ਕੈਂਸਰ ਦੀ ਵਿਆਪਕ ਸਕ੍ਰੀਨਿੰਗ ਲਈ ਸਮਝੌਤਾ (ਐੱਮ.ਓ.ਯੂ.) ਕੀਤਾ ਹੈ। ਇਸ 12 ਮਹੀਨਿਆਂ ਦੇ ਪ੍ਰਾਜੈਕਟ ਤਹਿਤ ਕੁੱਲ 20,000 ਲੋਕਾਂ ਦੀ ਜਾਂਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਸਮਝੌਤੇ ’ਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ YouWeCan Foundation ਦੀ ਟਰੱਸਟੀ ਪੂਨਮ ਨੰਦਾ ਨੇ ਦਸਤਖ਼ਤ ਕੀਤੇ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਦੀ ਸਮੇਂ ਸਿਰ ਜਾਂਚ ਲਈ ਉਤਸ਼ਾਹਿਤ ਕਰਨਾ, ਬਿਮਾਰੀ ਸਬੰਧੀ ਜਾਗਰੂਕਤਾ ਵਧਾਉਣਾ ਅਤੇ ਸ਼ੱਕੀ ਮਰੀਜ਼ਾ...









