ਪੰਜਾਬ ਦਾ ਆਬਕਾਰੀ ਰਿਵੈਨਿਊ 2026-27 ਵਿੱਚ ₹12,800 ਕਰੋੜ ਹੋਣ ਦਾ ਅਨੁਮਾਨ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 23 ਫਰਵਰੀ 2026: ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਲ 2026-27 ਲਈ ਰਾਜ ਦਾ ਆਬਕਾਰੀ ਮਾਲੀਆ ₹12,800 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਬਕਾਰੀ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਨੇ ਨਾ ਸਿਰਫ਼ ਸਰਕਾਰੀ ਆਮਦਨ ਵਿੱਚ ਵਾਧਾ ਕੀਤਾ ਹੈ, ਸਗੋਂ ਸਕੂਲਾਂ, ਹਸਪਤਾਲਾਂ ਅਤੇ ਹੋਰ ਲੋਕ-ਭਲਾਈ ਯੋਜਨਾਵਾਂ ਲਈ ਵਿੱਤੀ ਸਰੋਤ ਵੀ ਮਜ਼ਬੂਤ ਕੀਤੇ ਹਨ।
ਨਵੀਂ ਆਬਕਾਰੀ ਨੀਤੀ ਦਾ ਐਲਾਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਦੌਰਾਨ ਆਬਕਾਰੀ ਖੇਤਰ ਵਿੱਚ ਰਹੀ ਖੜੋਤ ਨੂੰ ਮੌਜੂਦਾ ਸਰਕਾਰ ਨੇ ਤੋੜਿਆ ਹੈ। ਹੁਣ ਇਹ ਖੇਤਰ ਪਾਰਦਰਸ਼ਤਾ, ਸਖ਼ਤ ਲਾਗੂਕਰਨ ਅਤੇ ਵਿਕਾਸ-ਕੇਂਦਰਿਤ ਨੀਤੀਆਂ ਨਾਲ ਚੱਲ ਰਿਹਾ ਹੈ, ਜਿਸ ਨਾਲ ਗੈਰ-ਕਾਨੂੰਨੀ ਵਪਾਰ ‘ਤੇ ਨਕੇਲ ਪਈ ਹੈ ਅਤੇ ਰਿਕਾਰਡ ਮਾਲੀਆ ਇਕੱਠਾ ਹੋ ਰਿਹਾ ਹੈ।
ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਬਕਾਰੀ ਅਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 2011-1...









