ਜੀਓ ਪਲੇਟਫਾਰਮਸ ਦੇ IPO ਨੇ ਰਚਿਆ ਇਤਿਹਾਸ, ਇੱਕ ਕਰੋੜ ਤੋਂ ਵੱਧ ਅਰਜ਼ੀਆਂ ਮਿਲਣ ਦਾ ਬਣਾਇਆ ਵਿਸ਼ਵ ਰਿਕਾਰਡ
ਨਵੀਂ ਦਿੱਲੀ, 23 ਅਕਤੂਬਰ 2026: ਰਿਲਾਇੰਸ ਇੰਡਸਟਰੀਜ਼ ਦੀ ਤਕਨੀਕੀ ਕੰਪਨੀ ਜੀਓ ਪਲੇਟਫਾਰਮਸ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈਪੀਓ) ਨੇ ਨਿਵੇਸ਼ਕਾਂ ਦੀ ਭਾਰੀ ਦਿਲਚਸਪੀ ਵਿਚਕਾਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਦੇ ਆਈਪੀਓ ਲਈ ਇੱਕ ਕਰੋੜ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ, ਜਿਸ ਨਾਲ ਇਹ ਅਰਜ਼ੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆ ਦਾ ਪਹਿਲਾ ਅਜਿਹਾ ਆਈਪੀਓ ਬਣ ਗਿਆ ਹੈ, ਜਿਸ ਨੇ ਇੱਕ ਕਰੋੜ ਦਾ ਅੰਕੜਾ ਪਾਰ ਕੀਤਾ ਹੈ।
ਜੀਓ ਪਲੇਟਫਾਰਮਸ ਦੇ ਆਈਪੀਓ ਲਈ ਬੋਲੀ ਲਗਾਉਣ ਦੀ ਪ੍ਰਕਿਰਿਆ 23 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਇਸ਼ੂ ਬੰਦ ਹੋਣ ਤੋਂ ਪਹਿਲਾਂ ਹੀ ਮਿਲੇ ਭਰਵੇਂ ਹੁੰਗਾਰੇ ਨੇ ਇਸ ਨੂੰ ਦੇਸ਼ ਦੇ ਸਭ ਤੋਂ ਵੱਧ ਚਰਚਿਤ ਜਨਤਕ ਇਸ਼ੂਆਂ ਵਿੱਚ ਸ਼ਾਮਲ ਕਰ ਦਿੱਤਾ ਹੈ। ਅਰਜ਼ੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਜੀਓ ਨੇ ਪਹਿਲਾਂ ਦੇ ਕਈ ਰਿਕਾਰਡ ਪਿੱਛੇ ਛੱਡ ਦਿੱਤੇ ਹਨ।
ਇਸ ਤੋਂ ਪਹਿਲਾਂ ਸਭ ਤੋਂ ਵੱਧ ਅਰਜ਼ੀਆਂ ਪ੍ਰਾਪਤ ਕਰਨ ਦਾ ਰਿਕਾਰਡ ਵਾਰੀ ਐਨਰਜੀਜ਼ ਦੇ ਨਾਮ ਸੀ, ਜਿਸ ਦੇ ਆਈਪੀਓ ਨੂੰ ਲਗਭਗ 97 ਲੱਖ ਅਰਜ਼ੀਆਂ ਮਿਲੀਆਂ ਸਨ। ਇਸੇ ਤਰ੍ਹਾਂ ਬਜਾਜ ਹਾਊਸਿੰਗ ਫਾਈਨਾਂਸ ਅਤੇ ਬੀ.ਸੀ....









