ਲੁਧਿਆਣਾ ਵਿੱਚ PRTC ਦੀ ਬੱਸ ਚੋਰੀ, ਫਿਲਮੀ ਅੰਦਾਜ਼ ਵਿੱਚ ਵਾਰਦਾਤ; ਚੋਰ ਟਾਇਰ ਤੇ ਬੈਟਰੀਆਂ ਕੱਢ ਕੇ ਹੋਏ ਫਰਾਰ
ਲੁਧਿਆਣਾ, 6 ਸਤੰਬਰ 2026: ਲੁਧਿਆਣਾ ਵਿੱਚ ਚੋਰਾਂ ਨੇ PRTC ਦੀ ਬੱਸ ਚੋਰੀ ਕਰਨ ਦੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜੋ ਕਿਸੇ ਫਿਲਮੀ ਦ੍ਰਿਸ਼ ਤੋਂ ਘੱਟ ਨਹੀਂ ਲੱਗਦੀ। ਬੱਸ ਸਟੈਂਡ ਡਿਪੂ ਦੇ ਸਾਹਮਣੇ ਪਾਰਕਿੰਗ ਵਿੱਚ ਖੜ੍ਹੀ PRTC ਦੀ ਟਾਪ ਮਾਡਲ ਬੱਸ ਨੂੰ ਕੁਝ ਲੋਕ ਰਾਤ ਦੇ ਹਨੇਰੇ ਵਿੱਚ ਚੋਰੀ ਕਰਕੇ ਲੈ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਬੱਸ ਨੂੰ ਚਲਾ ਕੇ ਕਰੀਬ 21 ਕਿਲੋਮੀਟਰ ਦੂਰ ਲੈ ਗਏ ਅਤੇ ਉੱਥੇ ਉਸਦੇ ਕੀਮਤੀ ਪੁਰਜ਼ੇ ਕੱਢ ਕੇ ਫਰਾਰ ਹੋ ਗਏ।
ਅਗਲੇ ਦਿਨ ਬੱਸ ਢੱਟ ਪਿੰਡ ਨੇੜੇ, ਚੌਕੀਮਾਨ ਟੋਲ ਪਲਾਜ਼ਾ ਤੋਂ ਕਰੀਬ ਦੋ ਕਿਲੋਮੀਟਰ ਪਿੱਛੇ ਮਿਲੀ। ਚੋਰਾਂ ਨੇ ਬੱਸ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਸੀ ਅਤੇ ਉਸਦੇ ਟਾਇਰ, ਦੋਵੇਂ ਬੈਟਰੀਆਂ ਅਤੇ ਹੋਰ ਕੀਮਤੀ ਸਾਮਾਨ ਕੱਢ ਲਿਆ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੋਲੈਰੋ ਪਿਕਅੱਪ ਵਿੱਚ ਆਏ ਸਨ 7-8 ਲੋਕ
ਬੱਸ ਚਾਲਕ ਦੇ ਮੁਤਾਬਕ, 28 ਅਗਸਤ ਦੀ ਰਾਤ ਕਰੀਬ 12:30 ਵਜੇ ਇੱਕ ਬੋਲੈਰੋ ਪਿਕਅੱਪ ਪਾਰਕਿੰਗ ਦੇ ਨੇੜੇ ਆ ਕੇ ਰੁਕੀ। ਪਿਕਅੱਪ ਵਿੱਚ ਕਰੀਬ 7 ਤੋਂ 8 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹ...









