ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਮਤਾ ਅਲਬਰਟਾ ਦੇ ਵੋਟਰਾਂ ਨੇ ਨਕਾਰਿਆ, 76 ਫ਼ੀਸਦੀ ਨੇ ਏਕਤਾ ਦੇ ਹੱਕ ’ਚ ਪਾਈ ਵੋਟ
ਅਲਬਰਟਾ, 20 ਅਕਤੂਬਰ 2026: ਕੈਨੇਡਾ ਦੇ ਤੇਲ ਨਾਲ ਭਰਪੂਰ ਸੂਬੇ ਅਲਬਰਟਾ ਵਿੱਚ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਮਤੇ ਨੂੰ ਵੋਟਰਾਂ ਨੇ ਰੱਦ ਕਰ ਦਿੱਤਾ ਹੈ। ਮੰਗਲਵਾਰ ਤੜਕੇ ਸਾਹਮਣੇ ਆਏ ਨਤੀਜਿਆਂ ਮੁਤਾਬਕ, ਬਹੁਗਿਣਤੀ ਵੋਟਰਾਂ ਨੇ ਕੈਨੇਡਾ ਨਾਲ ਬਣੇ ਰਹਿਣ ਦੇ ਹੱਕ ਵਿੱਚ ਆਪਣਾ ਸਮਰਥਨ ਪ੍ਰਗਟਾਇਆ। ਇਸ ਨਤੀਜੇ ਨੂੰ ਕੈਨੇਡਾ ਦੀ ਕੌਮੀ ਏਕਤਾ ਦੇ ਸਮਰਥਕਾਂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਲਈ ਅਹਿਮ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਰਾਇਸ਼ੁਮਾਰੀ ਸਿੱਧੇ ਤੌਰ ’ਤੇ ਅਲਬਰਟਾ ਦੀ ਆਜ਼ਾਦੀ ਜਾਂ ਕੈਨੇਡਾ ਤੋਂ ਵੱਖ ਹੋਣ ਦੇ ਅੰਤਿਮ ਫ਼ੈਸਲੇ ਬਾਰੇ ਨਹੀਂ ਸੀ। ਇਸ ਦਾ ਮੁੱਖ ਮਕਸਦ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਦਿਸ਼ਾ ਵਿੱਚ ਅਗਲੀ ਵੋਟਿੰਗ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਲੋਕਾਂ ਦੀ ਰਾਇ ਜਾਣਨਾ ਸੀ। ਵੋਟਰਾਂ ਵੱਲੋਂ ਮਤੇ ਨੂੰ ਰੱਦ ਕੀਤੇ ਜਾਣ ਨਾਲ ਵੱਖਵਾਦੀ ਮੁਹਿੰਮ ਨੂੰ ਵੱਡਾ ਝਟਕਾ ਲੱਗਿਆ ਹੈ।
76 ਫ਼ੀਸਦੀ ਵੋਟਰਾਂ ਨੇ ਕੈਨੇਡਾ ਨਾਲ ਰਹਿਣ ਦਾ ਕੀਤਾ ਸਮਰਥਨ
ਵੋਟਾਂ ਦੀ ਗਿਣਤੀ ਦੇ ਅੰਕੜਿਆਂ ਅਨੁਸਾਰ, ਦਸ ਲੱਖ ਤੋਂ ਵੱਧ ਵੋਟਾ...









