ਅੰਮ੍ਰਿਤਸਰ ’ਚ ਧੀ ਦੇ ਕਤਲ ਦਾ ਦੋਸ਼, ਘਰ ਦੇ ਪਿੱਛੇ ਦਫ਼ਨਾਈ ਲਾਸ਼; ਮਾਂ ਨੇ JCB ਨਾਲ ਖੁਦਾਈ ਕਰਵਾ ਕੇ ਖੋਲ੍ਹਿਆ ਰਾਜ
ਅੰਮ੍ਰਿਤਸਰ, 3 ਸਤੰਬਰ 2026: ਅੰਮ੍ਰਿਤਸਰ ਜ਼ਿਲ੍ਹੇ ਦੇ ਮੱਤੇਵਾਲ ਥਾਣਾ ਖੇਤਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਵੱਲੋਂ ਆਪਣੀ 19 ਸਾਲਾ ਧੀ ਦਾ ਕਥਿਤ ਤੌਰ ’ਤੇ ਕਤਲ ਕਰਕੇ ਉਸਦੀ ਲਾਸ਼ ਘਰ ਦੇ ਪਿੱਛੇ ਦਫ਼ਨਾਉਣ ਦਾ ਦੋਸ਼ ਲੱਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਪਿਤਾ ਨੂੰ ਧੀ ਦੇ ਚਰਿੱਤਰ ਅਤੇ ਕਿਸੇ ਨੌਜਵਾਨ ਨਾਲ ਸਬੰਧ ਹੋਣ ਦਾ ਸ਼ੱਕ ਸੀ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮਾਂ ਨੂੰ ਆਪਣੇ ਪਤੀ ਵੱਲੋਂ ਦੱਸੀ ਗਈ ਗੱਲ ’ਤੇ ਸ਼ੱਕ ਹੋਇਆ ਅਤੇ ਉਸਨੇ ਘਰ ਦੇ ਪਿੱਛੇ ਖੁਦਾਈ ਕਰਵਾਈ। ਖੁਦਾਈ ਦੌਰਾਨ ਜ਼ਮੀਨ ਹੇਠੋਂ ਧੀ ਨਵਨੀਤ ਕੌਰ ਦੀ ਲਾਸ਼ ਬਰਾਮਦ ਹੋਈ।
ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਸ ਨੇ ਕਥਿਤ ਦੋਸ਼ੀ ਪਿਤਾ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਗਾਇਬ ਕਰਨ/ਦਫ਼ਨਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਧਾ ਦਿੱਤੀ ਹੈ।
ਅੱਠ ਮਹੀਨੇ ਪਹਿਲਾਂ ਵੱਡੀ ਧੀ ਨੇ ਕੀਤਾ ਸੀ ਘਰੋਂ ਭੱਜ ਕੇ ਵਿਆਹ
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸਰਬਜੀਤ ਕੌਰ ਨੇ ਦ...









