ਕੈਨੇਡਾ ਦੇ ਐਡਮਿੰਟਨ ਵਿੱਚ ਪੰਜਾਬ ਦੀ ਨੌਜਵਾਨ ਲੜਕੀ ਦਾ ਕਤਲ, ਲਿਵ-ਇਨ ਸਾਥੀ ਗ੍ਰਿਫ਼ਤਾਰ
ਐਡਮਿੰਟਨ (ਕੈਨੇਡਾ), 24 ਜੁਲਾਈ 2026: ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਦੀ ਇੱਕ 23 ਸਾਲਾ ਨੌਜਵਾਨ ਲੜਕੀ ਦੀ ਕਥਿਤ ਤੌਰ 'ਤੇ ਉਸਦੇ ਲਿਵ-ਇਨ ਸਾਥੀ ਵੱਲੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਕਤਲ ਦੇ ਦੋਸ਼ਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਦਮਨਪ੍ਰੀਤ ਕੌਰ (23) ਵਜੋਂ ਹੋਈ ਹੈ, ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਇਲਾਕੇ ਦੀ ਰਹਿਣ ਵਾਲੀ ਸੀ। ਜਦਕਿ ਦੋਸ਼ੀ ਰਿਤੇਸ਼ ਕੁਮਾਰ (22) ਦਿੱਲੀ ਦਾ ਵਸਨੀਕ ਦੱਸਿਆ ਗਿਆ ਹੈ। ਦੋਵੇਂ ਐਡਮਿੰਟਨ ਵਿੱਚ ਇਕੱਠੇ ਰਹਿ ਰਹੇ ਸਨ।
ਝਗੜੇ ਦੌਰਾਨ ਵਾਪਰੀ ਦਰਦਨਾਕ ਘਟਨਾ
ਜਾਣਕਾਰੀ ਅਨੁਸਾਰ, ਦੋਵਾਂ ਵਿਚਾਲੇ ਹੋਏ ਤਿੱਖੇ ਵਿਵਾਦ ਦੌਰਾਨ ਦੋਸ਼ੀ ਨੇ ਕਥਿਤ ਤੌਰ 'ਤੇ ਦਮਨਪ੍ਰੀਤ ਦਾ ਗਲਾ ਘੁੱਟ ਦਿੱਤਾ। ਘਟਨਾ ਤੋਂ ਬਾਅਦ ਗੁਆਂਢੀਆਂ ਨੇ ਉਸ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ ਅਤੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ।
9 ਜੁਲਾਈ ਨੂੰ ਸ਼ਾਮ 6:44 ਵ...









