ਚੰਡੀਗੜ੍ਹ ਕੈਸ਼ੀਅਰ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸ਼ੂਟਰਾਂ ਦੀ ਭਾਲ ‘ਚ AGTF ਸਰਗਰਮ
ਚੰਡੀਗੜ੍ਹ, 15 ਜੂਨ 2026: ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਸਟੋਰ ਵਿੱਚ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਵਿੱਚ ਮਾਰੇ ਗਏ ਕੈਸ਼ੀਅਰ ਜਾਨਕੀ ਦਾਸ ਦਾ ਅੰਤਿਮ ਸਸਕਾਰ ਅੱਜ ਉਸਦੇ ਜੱਦੀ ਪਿੰਡ (ਹਿਮਾਚਲ ਪ੍ਰਦੇਸ਼) ਵਿੱਚ ਕੀਤਾ ਜਾਵੇਗਾ। ਐਤਵਾਰ ਨੂੰ ਸੈਕਟਰ-16 ਹਸਪਤਾਲ ਵਿੱਚ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ।
ਪੋਸਟਮਾਰਟਮ ਰਿਪੋਰਟ ਵਿੱਚ ਡਾਕਟਰਾਂ ਦੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਕੈਸ਼ੀਅਰ ਨੂੰ ਕਰੀਬ ਡੇਢ ਫੁੱਟ ਦੀ ਨਜ਼ਦੀਕੀ ਦੂਰੀ ਤੋਂ ਗੋਲੀਆਂ ਮਾਰੀ ਗਈਆਂ ਸਨ। ਉਸਦੇ ਸਰੀਰ ਵਿੱਚ ਕਈ ਗੋਲੀਆਂ ਵੱਜੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਪਸਲੀ ਵਿੱਚ ਫਸ ਗਈ। ਹਮਲਾਵਰਾਂ ਵੱਲੋਂ ਕੁੱਲ ਕਰੀਬ 11 ਰਾਉਂਡ ਫਾਇਰ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਅਤੇ ਯੋਜਨਾਬੱਧ ਹਮਲੇ ਵੱਲ ਇਸ਼ਾਰਾ ਕਰਦਾ ਹੈ।
ਇਸ ਦਰਮਿਆਨ ਚੰਡੀਗੜ੍ਹ ਪੁਲਿਸ ਹਜੇ ਤੱਕ ਤਿੰਨ ਹਮਲਾਵਰਾਂ ਦੀ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਕਰ ਸਕੀ ਹੈ। ਜਾਂਚ ਨੂੰ ਤੇਜ਼ ਕਰਦਿਆਂ ਆਪ੍ਰੇਸ਼ਨ ਸੈੱਲ ਨੇ ਉਸ ਆਟੋ ਡਰਾਈਵਰ ਨੂੰ ਹਿਰਾਸਤ ਵਿੱ...









