ਪੰਜਾਬ-ਯੂਏਈ ਵਪਾਰਕ ਸਬੰਧਾਂ ਨੂੰ ਨਵੀਂ ਰਫ਼ਤਾਰ ਦੇਣ ਲਈ ਅਮਨ ਅਰੋੜਾ ਦੀ ਸ਼ਾਰਜਾਹ ਚੈਂਬਰ ਤੇ IBPC ਨਾਲ ਅਹਿਮ ਗੱਲਬਾਤ
ਚੰਡੀਗੜ੍ਹ/ਸ਼ਾਰਜਾਹ, 10 ਸਤੰਬਰ 2026: ਪੰਜਾਬ ਦੀ ਯੂਏਈ ਨਿਵੇਸ਼ ਪਹੁੰਚ ਨੂੰ ਹੋਰ ਮਜ਼ਬੂਤ ਕਰਦਿਆਂ ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਸ਼ਾਰਜਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ (IBPC) ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਰਣਨੀਤਕ ਵਿਚਾਰ-ਵਟਾਂਦਰਾ ਕੀਤਾ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਪੰਜਾਬ ਅਤੇ ਯੂਏਈ ਵਿਚਕਾਰ ਵਪਾਰ, ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਬਿਜ਼ਨਸ-ਟੂ-ਬਿਜ਼ਨਸ (B2B) ਭਾਈਵਾਲੀ ਨੂੰ ਨਵੀਂ ਦਿਸ਼ਾ ਦੇਣਾ ਰਿਹਾ।
ਗੱਲਬਾਤ ਦੌਰਾਨ ਪੰਜਾਬ ਅਤੇ ਸ਼ਾਰਜਾਹ ਦੇ ਕਾਰੋਬਾਰੀ ਭਾਈਚਾਰਿਆਂ ਵਿਚਕਾਰ ਸਿੱਧੇ ਸੰਪਰਕ ਵਧਾਉਣ ਲਈ ਇੱਕ ਸੁਚੱਜਾ ਅਤੇ ਪ੍ਰਭਾਵਸ਼ਾਲੀ ਢਾਂਚਾ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਤਹਿਤ ਦੋਵਾਂ ਖੇਤਰਾਂ ਦੇ ਉਦਯੋਗਪਤੀਆਂ ਨੂੰ ਆਪਸੀ ਵਪਾਰਕ ਭਾਈਵਾਲ ਲੱਭਣ, ਸਾਂਝੇ ਉੱਦਮ ਸਥਾਪਤ ਕਰਨ, ਨਿਵੇਸ਼ ਦੇ ਨਵੇਂ ਮੌਕੇ ਤਲਾਸ਼ਣ, ਨਿਰਯਾਤ ਨੂੰ ਹੁਲਾਰਾ ਦੇਣ ਅਤੇ ਲੰਬੇ ਸਮੇਂ ਦੇ ਆਪਸੀ ਲਾਭਕਾਰੀ ਕਾਰੋਬਾਰੀ ਸਬੰਧ ਵਿਕਸਿਤ ਕਰਨ ਲਈ ਮੰਚ ਮੁਹੱਈਆ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ।
ਸ੍ਰੀ ਅਮਨ ਅਰੋੜਾ ਨ...









