Saturday, May 23Punjabi People

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ₹114 ਕਰੋੜ ਟੈਕਸ ਅਦਾ; 1.2 ਲੱਖ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਬਣੇ

ਚੰਡੀਗੜ੍ਹ, 18 ਮਾਰਚ 2026: ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦਾ ‘ਦਿਲ-ਲੁਮਿਨਾਤੀ ਇੰਡੀਆ ਟੂਰ 2024’ ਪੰਜਾਬੀ ਸੰਗੀਤ ਉਦਯੋਗ ਲਈ ਇਤਿਹਾਸਕ ਸਾਬਤ ਹੋਇਆ ਹੈ। ਇਸ ਟੂਰ ਨੇ ਮਾਲੀਏ ਦੇ ਸਾਰੇ ਪੁਰਾਣੇ ਰਿਕਾਰਡ ਤੋੜਦਿਆਂ ਕੁੱਲ ₹943 ਕਰੋੜ ਦੀ ਕਮਾਈ ਕੀਤੀ। ਇਹ ਖੁਲਾਸਾ ਮਾਰਚ 2026 ਵਿੱਚ ਜਾਰੀ ਇਕ ਆਰਥਿਕ ਪ੍ਰਭਾਵ ਰਿਪੋਰਟ ਵਿੱਚ ਕੀਤਾ ਗਿਆ।

ਟੂਰ ਰਾਹੀਂ ₹114 ਕਰੋੜ ਦਾ ਟੈਕਸ ਮਾਲੀਆ ਇਕੱਠਾ ਹੋਇਆ ਅਤੇ ਲਗਭਗ 1.2 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਬਣੇ। Ernst & Young (EY) ਵੱਲੋਂ ਜਾਰੀ ਤਾਜ਼ਾ ਸਮਾਜਿਕ-ਆਰਥਿਕ ਰਿਪੋਰਟ ਮੁਤਾਬਕ, ਇਹ ਅੰਕੜੇ ਕਿਸੇ ਭਾਰਤੀ ਕਲਾਕਾਰ ਦੇ ਲਾਈਵ ਟੂਰ ਲਈ ਨਵਾਂ ਮਾਪਦੰਡ ਸਥਾਪਤ ਕਰਦੇ ਹਨ।

ਰਿਪੋਰਟ ਅਨੁਸਾਰ ਟੂਰ ਦੌਰਾਨ 3.2 ਲੱਖ ਤੋਂ ਵੱਧ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਖਾਸ ਕਰਕੇ ਦਿੱਲੀ ਵਿੱਚ ਹੋਏ ਸ਼ੋਅ ਨੇ 55 ਹਜ਼ਾਰ ਦਰਸ਼ਕਾਂ ਨਾਲ ਵੱਡਾ ਰਿਕਾਰਡ ਬਣਾਇਆ ਅਤੇ ਇਹ ਦੇਸ਼ ਦੇ ਸਭ ਤੋਂ ਵੱਡੇ ਸ਼ੋਅਜ਼ ਵਿੱਚ ਸ਼ਾਮਲ ਹੋ ਗਿਆ। ਟੂਰ ਤਹਿਤ 13 ਸ਼ਹਿਰਾਂ ਵਿੱਚ ਕੁੱਲ 14 ਪ੍ਰੋਗਰਾਮ ਕਰਵਾਏ ਗਏ।

EY ਦੀ ਰਿਪੋਰਟ ਮੁਤਾਬਕ ਟਿਕਟ ਵਿਕਰੀ ਅਤੇ ਸਪਾਂਸਰਸ਼ਿਪਾਂ ਤੋਂ ₹276 ਕਰੋੜ ਦਾ ਸਿੱਧਾ ਮਾਲੀਆ ਪ੍ਰਾਪਤ ਹੋਇਆ। ਇਸ ਤੋਂ ਇਲਾਵਾ, ਹੋਟਲਾਂ, ਯਾਤਰਾ, ਖਾਣ-ਪੀਣ, ਖਰੀਦਦਾਰੀ ਅਤੇ ਸਥਾਨਕ ਸੇਵਾਵਾਂ ‘ਤੇ ਪ੍ਰਸ਼ੰਸਕਾਂ ਦੇ ਖਰਚ ਨਾਲ ₹553 ਕਰੋੜ ਦੀ ਆਰਥਿਕ ਗਤੀਵਿਧੀ ਹੋਈ। ਟੈਕਸ ਯੋਗਦਾਨਾਂ ਵਿੱਚ ₹111 ਕਰੋੜ ਜੀਐਸਟੀ ਅਤੇ ਹੋਰ ਸਥਾਨਕ ਇਜਾਜ਼ਤ ਫੀਸਾਂ ਸ਼ਾਮਲ ਰਹੀਆਂ।

1.25 ਲੱਖ ਦਿਹਾੜੀਆਂ ਦੇ ਬਰਾਬਰ ਰੁਜ਼ਗਾਰਟੂਰ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਰਿਹਾ ਕਿ ਇਸ ਨਾਲ 1,18,000 ਮਨੁੱਖੀ ਦਿਨਾਂ ਦੇ ਬਰਾਬਰ ਰੁਜ਼ਗਾਰ ਪੈਦਾ ਹੋਇਆ। ਲੌਜਿਸਟਿਕਸ, ਸੁਰੱਖਿਆ, ਸਟੇਜ ਪ੍ਰੋਡਕਸ਼ਨ, ਤਕਨੀਕੀ ਸੇਵਾਵਾਂ ਅਤੇ ਸਥਾਨਕ ਵਪਾਰੀਆਂ ਸਮੇਤ ਹਜ਼ਾਰਾਂ ਲੋਕਾਂ ਨੂੰ ਸਿੱਧਾ ਕੰਮ ਮਿਲਿਆ।ਰਿਪੋਰਟ ਦੱਸਦੀ ਹੈ ਕਿ 49% ਦਰਸ਼ਕ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਨਾਲ ਸਬੰਧਤ ਸਨ। ਉੱਥੇ ਹੀ 38% ਪ੍ਰਸ਼ੰਸਕ ਹੋਰ ਸ਼ਹਿਰਾਂ ਤੋਂ ਆਏ ਅਤੇ ਕਈ ਲੋਕਾਂ ਨੇ ਆਪਣਾ ਸਫਰ 2 ਤੋਂ 5 ਦਿਨ ਹੋਰ ਲੰਮਾ ਕੀਤਾ, ਜਿਸ ਨਾਲ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਨੂੰ ਵੱਡਾ ਲਾਭ ਮਿਲਿਆ।

EY ਕੀ ਹੈ?ਇਹ ਸਮਾਜਿਕ-ਆਰਥਿਕ ਪ੍ਰਭਾਵ ਰਿਪੋਰਟ Ernst & Young (EY) ਵੱਲੋਂ ਤਿਆਰ ਕੀਤੀ ਗਈ ਹੈ। EY ਦੁਨੀਆ ਦੀਆਂ ਚਾਰ ਸਭ ਤੋਂ ਵੱਡੀਆਂ ਪ੍ਰੋਫੈਸ਼ਨਲ ਸਰਵਿਸਿਜ਼ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਦੀ ਸਥਾਪਨਾ 1989 ਵਿੱਚ ਹੋਈ ਸੀ ਅਤੇ ਇਸਦਾ ਮੁੱਖ ਦਫਤਰ ਲੰਡਨ ਵਿੱਚ ਸਥਿਤ ਹੈ। ਭਾਰਤ ਵਿੱਚ ਵੀ ਇਸਦੀ ਮਜ਼ਬੂਤ ਅਤੇ ਸਰਗਰਮ ਮੌਜੂਦਗੀ ਹੈ।

Leave a Reply

Your email address will not be published. Required fields are marked *