Wednesday, July 29Punjabi People

‘ਅਪਰੇਸ਼ਨ ਸਿੰਧੂਰ’ ਦੌਰਾਨ ਮੈਨੂੰ ਬੰਕਰ ਵਿੱਚ ਲੁਕਣ ਲਈ ਕਿਹਾ ਗਿਆ ਸੀ: ਜ਼ਰਦਾਰੀ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਜਦੋਂ ਭਾਰਤ ਨੇ ਇਸ ਸਾਲ ਮਈ ਵਿੱਚ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਬੰਕਰ ਵਿੱਚ ਲੁਕਣ ਦੀ ਸਲਾਹ ਦਿੱਤੀ ਗਈ ਸੀ। ਜ਼ਰਦਾਰੀ ਨੇ ਇਹ ਖੁਲਾਸਾ ਸਿੰਧ ਸੂਬੇ ਦੇ ਲਰਕਾਨਾ ਵਿੱਚ ਆਪਣੀ ਪਤਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 18ਵੀਂ ਬਰਸੀ ਮੌਕੇ ਇੱਕ ਸਮਾਗਮ ਵਿੱਚ ਕੀਤਾ। ਜ਼ਿਕਰਯੋਗ ਹੈ ਕਿ ਬੇਨਜ਼ੀਰ ਭੁੱਟੋ ਦੀ 27 ਦਸੰਬਰ, 2007 ਨੂੰ ਰਾਵਲਪਿੰਡੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ।

ਜ਼ਰਦਾਰੀ ਨੇ ਕਿਹਾ, ‘ਮੇਰੇ ਐਮਐਸ (ਫੌਜ ਦੇ ਸਕੱਤਰ) ਮੇਰੇ ਕੋਲ ਆਏ ਅਤੇ ਕਿਹਾ ਕਿ ਜੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਮੈਨੂੰ ਇੱਕ ਬੰਕਰ ਵਿਚ ਜਾਣ ਲਈ ਕਿਹਾ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਆਗੂ ਬੰਕਰਾਂ ਵਿੱਚ ਨਹੀਂ ਮਰਦੇ। ਉਹ ਜੰਗ ਦੇ ਮੈਦਾਨ ਵਿੱਚ ਮਰਦੇ ਹਨ।’

ਜ਼ਿਕਰਯੋਗ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਵਿਚ 26 ਭਾਰਤੀ ਸੈਲਾਨੀ ਤੇ ਹੋਰ ਮਾਰੇ ਗਏ ਸਨ ਤੇ ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਚਾਰ ਦਿਨਾਂ ਤੱਕ ਹਾਲਾਤ ਜੰਗ ਵਰਗੇ ਬਣੇ ਰਹੇ ਤੇ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਨੇ ਇਕ ਦੂਜੇ ਦੇ ਟਿਕਾਣਿਆਂ ’ਤੇ ਬੰਬ ਵਰ੍ਹਾਏ।

Leave a Reply

Your email address will not be published. Required fields are marked *