ਚੰਡੀਗੜ੍ਹ ‘ਚ ਅਨੋਖਾ ਲੰਗਰ, ਨਕਦੀ ਦੇ ਨਾਲ ਬਰਗਰ ਤੇ ਕੋਲਡ ਡਰਿੰਕਸ ਵੰਡੇ; ਲੱਗੀਆਂ ਲੰਬੀਆਂ ਕਤਾਰਾਂ
ਚੰਡੀਗੜ੍ਹ, 12 ਅਗਸਤ 2026: ਚੰਡੀਗੜ੍ਹ ਦੇ ਸੈਕਟਰ-8 ਸਥਿਤ ਇੱਕ ਮੰਦਰ ਦੇ ਬਾਹਰ ਇਨ੍ਹੀਂ ਦਿਨੀਂ ਲੱਗ ਰਿਹਾ ਇੱਕ ਵਿਲੱਖਣ ਲੰਗਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਮ੍ਰਿਤਸਰ ਨਾਲ ਸਬੰਧਤ “ਰਾਜਾ ਜੀ ਦ ਕਿੰਗ” ਵਜੋਂ ਜਾਣੇ ਜਾਂਦੇ ਇੱਕ ਵਿਅਕਤੀ ਵੱਲੋਂ ਲਗਾਏ ਗਏ ਇਸ ਲੰਗਰ ਵਿੱਚ ਲੋਕਾਂ ਨੂੰ ਬਰਗਰ ਅਤੇ ਕੋਲਡ ਡਰਿੰਕਸ ਦੇ ਨਾਲ-ਨਾਲ ਨਕਦੀ ਵੀ ਵੰਡੀ ਜਾ ਰਹੀ ਹੈ। ਲੰਗਰ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ, ਜਿਸ ਕਾਰਨ ਮੌਕੇ ‘ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਰਾਜਾ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਥਾਵਾਂ ‘ਤੇ ਅਜਿਹੇ ਲੰਗਰ ਲਗਾਉਂਦਾ ਆ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਉਸਨੂੰ ਮਾਤਾ ਦੇਵੀ ਵੱਲੋਂ ਲੰਗਰ ਲਗਾਉਣ ਲਈ ਪ੍ਰੇਰਣਾ ਜਾਂ ਆਦੇਸ਼ ਮਿਲਦੇ ਹਨ ਅਤੇ ਇਸ ਤੋਂ ਬਾਅਦ ਉਹ ਆਪਣੀ ਕਮਾਈ ਦਾ ਇੱਕ ਹਿੱਸਾ ਲੋਕਾਂ ਨਾਲ ਸਾਂਝਾ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਕ੍ਰਿਪਟੋ ਟ੍ਰੇਡਿੰਗ ਨਾਲ ਵੀ ਜੁੜਿਆ ਹੋਇਆ ਹੈ ਅਤੇ ਆਪਣੀ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ ਦੀ ਮਦਦ ਲਈ ਖਰਚ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ।
ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱ...









