CM ਯੋਗੀ ਦਾ ਅਫ਼ਜ਼ਾਲ ਅੰਸਾਰੀ ‘ਤੇ ਤਿੱਖਾ ਹਮਲਾ, ਕਿਹਾ– ਗੈਰ-ਕਾਨੂੰਨੀ ਹਥਿਆਰਾਂ ਦੇ ਲਾਇਸੈਂਸਾਂ ਵਿੱਚ ਰੁੱਝੇ ਹੋਏ ਹਨ
ਗਾਜ਼ੀਪੁਰ, 30 ਜੁਲਾਈ 2026: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗਾਜ਼ੀਪੁਰ ਦੌਰੇ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਾਨੂੰਨ-ਵਿਵਸਥਾ, ਮਾਫੀਆ ਵਿਰੁੱਧ ਕਾਰਵਾਈ ਅਤੇ ਰਾਜ ਦੇ ਵਿਕਾਸ ਨੂੰ ਲੈ ਕੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਡਬਲ ਇੰਜਣ ਸਰਕਾਰ ਦੇ ਕਾਰਜਕਾਲ ਵਿੱਚ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਰਾਜ ਸਥਾਪਤ ਹੋਇਆ ਹੈ ਅਤੇ ਅੱਜ ਸੂਬੇ ਵਿੱਚ ਦੰਗਿਆਂ ਅਤੇ ਮਾਫੀਆ ਰਾਜ ਲਈ ਕੋਈ ਥਾਂ ਨਹੀਂ ਬਚੀ।
ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਪਾ ਸੰਸਦ ਮੈਂਬਰ ਅਫ਼ਜ਼ਾਲ ਅੰਸਾਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਲੋਕ ਜਨਤਾ ਦੀ ਸੇਵਾ ਕਰਨ ਦੀ ਬਜਾਏ ਗੈਰ-ਕਾਨੂੰਨੀ ਹਥਿਆਰਾਂ ਦੇ ਲਾਇਸੈਂਸ ਲੈਣ ਅਤੇ ਹੋਰ ਵਿਵਾਦਿਤ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਸ ਇਲਾਕੇ ਦੀ ਰੱਖਿਆ ਸਿਰਫ਼ ਪਰਮਾਤਮਾ ਹੀ ਕਰ ਸਕਦਾ ਹੈ।
‘ਦੰਗਾਕਾਰੀ ਜੇਲ੍ਹਾਂ ਵਿੱਚ, ਮਾਫੀਆ ਦਾ ਦਬਦਬਾ ਖ਼ਤਮ’
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ...









