ਬਾਰ ਕੌਂਸਲ ਆਫ਼ ਪੰਜਾਬ-ਹਰਿਆਣਾ ਚੋਣਾਂ: 23 ਸੀਟਾਂ ਲਈ 157 ਉਮੀਦਵਾਰ ਚੋਣ ਮੈਦਾਨ ਵਿੱਚ, 1.14 ਲੱਖ ਵਕੀਲ ਪਾਉਣਗੇ ਆਪਣੇ ਵੋਟ
ਚੰਡੀਗੜ੍ਹ, 15 ਮਾਰਚ 2026: Bar Council of Punjab and Haryana ਦੀਆਂ ਚੋਣਾਂ ਲਈ ਤਿਆਰੀਆਂ ਹੁਣ ਅਖੀਰਲੇ ਪੜਾਅ ‘ਚ ਪਹੁੰਚ ਚੁੱਕੀਆਂ ਹਨ। ਕੌਂਸਲ ਦੇ 23 ਮੈਂਬਰੀ ਅਹੁਦਿਆਂ ਲਈ ਹੋਣ ਵਾਲੀਆਂ ਚੋਣਾਂ ਵਿੱਚ ਇਸ ਵਾਰ ਕੁੱਲ 157 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 53 ਮਹਿਲਾ ਵਕੀਲ ਵੀ ਸ਼ਾਮਲ ਹਨ। ਇਹ ਚੋਣਾਂ ਕਈ ਮਾਇਨਿਆਂ ਵਿੱਚ ਖਾਸ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਪਹਿਲੀ ਵਾਰ ਕੌਂਸਲ ਵਿੱਚ ਘੱਟੋ-ਘੱਟ ਸੱਤ ਮਹਿਲਾ ਮੈਂਬਰਾਂ ਦੀ ਨੁਮਾਇੰਦਗੀ ਯਕੀਨੀ ਬਣੇਗੀ। ਕੁੱਲ 1,14,758 ਵਕੀਲ ਆਪਣਾ ਵੋਟ ਦਾ ਅਧਿਕਾਰ ਵਰਤਣਗੇ। ਪੰਜਾਬ ਅਤੇ ਹਰਿਆਣਾ ਵਿੱਚ ਵੋਟਿੰਗ 18 ਮਾਰਚ ਨੂੰ ਹੋਵੇਗੀ, ਜਦਕਿ ਚੰਡੀਗੜ੍ਹ ਵਿੱਚ ਵੋਟਾਂ 17 ਮਾਰਚ ਨੂੰ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ 20 ਮਾਰਚ ਤੋਂ Punjab and Haryana High Court ਦੇ ਕੰਪਲੈਕਸ ਵਿੱਚ ਸ਼ੁਰੂ ਹੋਵੇਗੀ ਅਤੇ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਇਕ ਮਹੀਨੇ ਤੋਂ ਵੱਧ ਸਮਾਂ ਲੱਗ ਸਕਦਾ ਹੈ।
ਵੋਟਰਾਂ ਦੀ ਗਿਣਤੀ ਮੁਤਾਬਕ ਹਰਿਆਣਾ ਵਿੱਚ 59,345, ਪੰਜਾਬ ਵਿੱਚ 37,873 ਅਤੇ ਚੰਡੀਗੜ੍ਹ ਵਿੱਚ 17,540 ਵਕੀਲ ਵੋਟ ਪਾਉਣਗੇ। ਹਰਿਆਣਾ ਵਿੱਚ ਵ...









